10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਲੀਗ ਮੈਚ ’ਚ ਰੁੜਕਾ ਕਲਾਂ ਨੇ ਸੰਤ ਬਾਬਾ ਹਰਨਾਮ ਸਿੰਘ ਅਕੈਡਮੀ ਨੂੰ ਹਰਾਇਆ

ਚੱਬੇਵਾਲ, 9 ਅਗਸਤ (ਰਾਜੀਵ ਭਾਰਦਵਾਜ)- 8ਵੀਂ ਪੰਜਾਬ ਲੀਗ ਫੁੱਟਬਾਲ ਟੂਰਨਾਮੈਂਟ ਅੰਡਰ-17 ਦੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦਾ ਮੈਚ ਚੱਬੇਵਾਲ ਫੁੱਟਬਾਲ ਖੇਡ ਮੈਦਾਨ ਵਿਚ ਖੇਡਿਆ ਗਿਆ । ਇਹ ਮੈਚ ਸੰਤ ਬਾਬਾ ਹਰਨਾਮ ਸਿੰਘ ਫੁੱਟਬਾਲ ਅਕੈਡਮੀ ਮਹਿਨਾ ਅਤੇ ਫੁੱਟਬਾਲ ਅਕੈਡਮੀ ਰੁੜਕਾ ਕਲਾਂ ਵਿਚਕਾਰ ਖੇਡਿਆ ਗਿਆ ।

ਅਜੀਤ ਡੈਸਕ 10-08-2026
ਚੱਬੇਵਾਲ, 9 ਅਗਸਤ (ਰਾਜੀਵ ਭਾਰਦਵਾਜ)- 8ਵੀਂ ਪੰਜਾਬ ਲੀਗ ਫੁੱਟਬਾਲ ਟੂਰਨਾਮੈਂਟ ਅੰਡਰ-17 ਦੇ ਚੱਲ ਰਹੇ ਫੁੱਟਬਾਲ ਟੂਰਨਾਮੈਂਟ ਦਾ ਮੈਚ ਚੱਬੇਵਾਲ ਫੁੱਟਬਾਲ ਖੇਡ ਮੈਦਾਨ ਵਿਚ ਖੇਡਿਆ ਗਿਆ । ਇਹ ਮੈਚ ਸੰਤ ਬਾਬਾ ਹਰਨਾਮ ਸਿੰਘ ਫੁੱਟਬਾਲ ਅਕੈਡਮੀ ਮਹਿਨਾ ਅਤੇ ਫੁੱਟਬਾਲ ਅਕੈਡਮੀ ਰੁੜਕਾ ਕਲਾਂ ਵਿਚਕਾਰ ਖੇਡਿਆ ਗਿਆ । ਇਸ ਮੈਚ ਵਿਚ ਫੁੱਟਬਾਲ ਅਕੈਡਮੀ ਰੁੜਕਾ ਕਲਾਂ 2-0 ਦੇ ਫ਼ਰਕ ਨਾਲ ਜੇਤੂ ਰਹੀ। ਮੈਚ ਦੇ ਦੂਸਰੇ ਅੱਧੇ ਸਮੇਂ ਵਿਚ ਰੁੜਕਾ ਕਲਾਂ ਦੀ ਟੀਮ ਨੇ ਦੋ ਗੋਲ ਕਰ ਕੇ ਜਿੱਤ ਲਗਭਗ ਨਿਸ਼ਚਿਤ ਕਰ ਦਿੱਤੀ। ਜ਼ਿਕਰਯੋਗ ਹੈ ਕਿ ਪੰਜਾਬ ਫੁੱਟਬਾਲ ਲੀਗ ਅੰਡਰ 17 ਦਾ ਜੋ ਟੂਰਨਾਮੈਂਟ ਹੋਮ ਐਂਡ ਅਵੇ ਦੀ ਤਰਜ਼ ਤੇ ਕਰਵਾਇਆ ਜਾ ਰਿਹਾ ਹੈ ਉਸ ਵਿਚ ਸੰਤ ਬਾਬਾ ਹਰਨਾਮ ਸਿੰਘ ਫੁੱਟਬਾਲ ਅਕੈਡਮੀ ਮਹਿਨਾ ਦੀ ਹੋਮ ਗਰਾਉਂਡ ਚੱਬੇਵਾਲ ਦੇ ਖੇਡ ਮੈਦਾਨ ਨੂੰ ਚੁਣਿਆ ਗਿਆ ਹੈ । ਇਸ ਮੌਕੇ ਨੂੰ ਦੇਖਣ ਲਈ ਮਾਹਿਲਪੁਰ ਇਲਾਕੇ ਦੇ ਉੱਘੇ ਫੁੱਟਬਾਲ ਖਿਡਾਰੀਆਂ ਨੇ ਸ਼ਿਰਕਤ ਕੀਤੀ । ਇਸ ਮੌਕੇ ਫੁੱਟਬਾਲ ਅਕੈਡਮੀ ਰੁੜਕਾ ਕਲਾਂ ਦੇ ਮੁੱਖ ਕੋਚ ਅਨਵਰ ਅਲੀ, ਸਹਾਇਕ ਕੋਚ ਅੰਮ੍ਰਿਤਪਾਲ ਸਿੰਘ, ਮੈਨੇਜਰ ਨਵੀ ਸੱਲਣ, ਫੁੱਟਬਾਲ ਅਕੈਡਮੀ ਮਹਿਨਾ ਦੇ ਮੁੱਖ ਕੋਚ ਮੋਹਿਤ ਕੁਮਾਰ, ਮੈਨੇਜਰ ਜੁਝਾਰ ਸਿੰਘ ਮਹਿਨਾ, ਸੰਦੀਪ ਕੁਮਾਰ, ਪੰਚ ਚਰਨਜੀਤ ਸਿੰਘ ਚੱਬੇਵਾਲ, ਹਰਮਨਜੋਤ ਖਾਬੜਾ, ਅਮਨਿੰਦਰ ਸਿੰਘ ਮਨੋਲੀਆਂ, ਦੀਪਾ ਸੈਦੇਪੱਟੀ, ਅਮਨਦੀਪ ਸਿੰਘ ਝੂਟੀ , ਪ੍ਰਭਜੋਤ ਸਿੰਘ ਚੱਬੇਵਾਲ, ਮਨਜੀਤ ਸਿੰਘ ਹੰਦੋਵਾਲ, ਨਵਰਾਜ ਸਿੰਘ ਭੀਲੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੰਗਾ ਤੋਂ ਵਾਇਆ ਲਧਾਣਾ ਝਿੱਕਾ-ਲਧਾਣਾ ਉੱਚਾ ਆਦਿ ਪਿੰਡਾਂ ਤੋਂ ਹੋ ਕੇ ਸੈਲੇ ਜਾਂਦੀ ਸੜਕ ਟੁੱਟ ਕੇ ਹੋਈ ਖਸਤਾ ਹਾਲ ਅਗਲੀ ਖ਼ਬਰ ਬਰਸੀ ਸਮਾਗਮਾਂ ’ਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਗਈਆਂ ਸੰਗਤਾਂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਨਰਿੰਦਰ ਸਿੰਘ । ਨਾਲ ਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।