10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਰਸੀ ਸਮਾਗਮਾਂ ’ਚ ਸ਼ਾਮਿਲ ਹੋਣ ਲਈ ਪੰਜਾਬ ਤੋਂ ਗਈਆਂ ਸੰਗਤਾਂ ਨੂੰ ਸਨਮਾਨਿਤ ਕਰਦੇ ਹੋਏ ਸੰਤ ਬਾਬਾ ਨਰਿੰਦਰ ਸਿੰਘ । ਨਾਲ ਜਥੇ ਬਾਬਾ ਗੁਰਮੀਤ ਸਿੰਘ, ਜਥੇ. ਇਕਬਾਲ ਸਿੰਘ ਖੇੜਾ , ਜਸਵੀਰ ਸਿੰਘ ਭੱਟੀ ਤੇ ਹੋਰ। ਸੰਤ ਬਾਬਾ ਨਰਿੰਦਰ ਸਿੰਘ ਵੱਲੋਂ ਨਡਾਲੋਂ ਤੋਂ ਸ੍ਰੀ ਹਜ਼ੂਰ ਸਾਹਿਬ ਪਹੁੰਚੀਆਂ ਸੰਗਤਾਂ ਦਾ ਸਨਮਾਨ

ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)- ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਤੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਿਧਾਨ ਸਿੰਘ ਅਤੇ ਸਮੂਹ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ ਮਨਾਉਣ ਲਈ ਜਥੇ. ਇਕਬਾਲ ਸਿੰਘ ਖੇੜਾ, ਸਰਪੰਚ ਜਸਵੀਰ ਸਿੰਘ ਭੱਟੀ , ਸੰਤ ਬਾਬਾ ਜਸਪਾਲ ਸਿੰਘ, ਕਿਰਪਾਲ ਸਿੰਘ ਅਜਨੋਹਾ, ਜਥੇ.

ਅਜੀਤ ਡੈਸਕ 10-08-2026
ਹੁਸ਼ਿਆਰਪੁਰ, 9 ਅਗਸਤ (ਨਰਿੰਦਰ ਸਿੰਘ ਬੱਡਲਾ)- ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਤੋਂ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਿਧਾਨ ਸਿੰਘ ਅਤੇ ਸਮੂਹ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ ਮਨਾਉਣ ਲਈ ਜਥੇ. ਇਕਬਾਲ ਸਿੰਘ ਖੇੜਾ, ਸਰਪੰਚ ਜਸਵੀਰ ਸਿੰਘ ਭੱਟੀ , ਸੰਤ ਬਾਬਾ ਜਸਪਾਲ ਸਿੰਘ, ਕਿਰਪਾਲ ਸਿੰਘ ਅਜਨੋਹਾ, ਜਥੇ. ਲੱਖਾ ਸਿੰਘ ਪਾਲਦੀ, ਗੁਰਚਰਨ ਸਿੰਘ ਗੋਬਿੰਦਪੁਰੀ, ਜਰਨੈਲ ਸਿੰਘ ਖ਼ਾਲਸਾ ਦੀ ਅਗਵਾਈ ’ਚ ਸ੍ਰੀ ਹਜ਼ੂਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਪਹੁੰਚੀਆਂ। ਸਮਾਗਮਾਂ ਦੀ ਸਮਾਪਤੀ ਉਪਰੰਤ ਪੰਜਾਬ ਨੂੰ ਰਵਾਨਾ ਹੋਣ ਸਮੇਂ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਦੇ ਮੁਖੀ ਬਾਬਾ ਨਰਿੰਦਰ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਸਿਰੋਪਾਓ ਤੇ ਪ੍ਰਸ਼ਾਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਥੇ. ਖੇੜਾ ਨੇ ਦੱਸਿਆ ਕਿ ਸੰਗਤਾਂ ਨੇ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਦੌਰਾਨ ਗੁਰਦੁਆਰਾ ਨਾਨਕ ਝੀਰਾ ਤੇ ਹੋਰਨਾਂ ਵੱਖ-ਵੱਖ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਵੀ ਕੀਤੇ। ਇਸ ਮੌਕੇ ਕੁਲਦੀਪ ਸਿੰਘ ਅਜਨੋਹਾ, ਕਿਸ਼ਨ ਸਿੰਘ ਲਾਂਗਰੀ, ਮਨਜੀਤ ਸਿੰਘ ਲਾਡੀ ਲਾਲਪੁਰ, ਕੁਲਦੀਪ ਸਿੰਘ ਗੜ੍ਹਸੰਕਰ, ਮੱਖਣ ਸਿੰਘ ਕੋਟ, ਬਲਵੀਰ ਸਿੰਘ ਅਜਨੋਹਾ, ਜਗਮੋਹਨ ਸਿੰਘ ਹਵੇਲੀ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਮਨਵੀਰ ਸਿੰਘ ਚੰਬਲਾਂ, ਜ਼ੋਰਾਵਰ ਸਿੰਘ ਨਡਾਲੋਂ, ਇਕਬਾਲ ਸਿੰਘ ਸਾਂਗਰਾ, ਜਰਨੈਲ ਸਿੰਘ ਜੱਲੋਵਾਲ, ਡੀ.ਐੱਸ.ਪੀ ਬਖ਼ਸ਼ੀਸ਼ ਸਿੰਘ ਠੱਕਰਵਾਲ, ਰਣਜੀਤ ਸਿੰਘ ਮਹਿਤਪੁਰ, ਸੁਖਚੈਨ ਸਿੰਘ ਮਹਿਤਪੁਰ, ਭਗਤ ਸਿੰਘ ਮਹਿਤਪੁਰ, ਨਿਰਮਲ ਸਿੰਘ ਮਹਿਤਪੁਰ, ਹਰਜੀਤ ਸਿੰਘ ਬਰਨਾਲਾ , ਗਗਨਦੀਪ ਸਿੰਘ ਚਾਂਦਪੁਰ ਰੁੜਕੀ, ਬਿੰਦਰੀ ਚੱਕ ਸਿੰਘਾਂ, ਹਰਪ੍ਰੀਤ ਸਿੰਘ ਹੈਪੀ ਬੈਂਸ, ਜਸਵਿੰਦਰ ਸਿੰਘ ਜੱਸੀ ਟੂਟੋਮਜਾਰਾ, ਕੁਲਵੰਤ ਸਿੰਘ ਲਾਲਪੁਰ, ਗੁਰਮੁਖ ਸਿੰਘ, ਮਨਰਾਜ ਖੇੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਲੀਗ ਮੈਚ ’ਚ ਰੁੜਕਾ ਕਲਾਂ ਨੇ ਸੰਤ ਬਾਬਾ ਹਰਨਾਮ ਸਿੰਘ ਅਕੈਡਮੀ ਨੂੰ ਹਰਾਇਆ ਅਗਲੀ ਖ਼ਬਰ ਸਾਰੇ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਇੱਕਜੁਟ ਹੋਣ - ਕੁਲਾਰ ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।