ਮਾਨਸਾ, 19 ਅਕਤੂਬਰ - ਪਰਵਿੰਦਰ ਸਿੰਘ ਝੋਟਾ ਦੇ ਚੱਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬੀ ਗਾਇਕ ਆਰ ਨੇਤ ਵੀ ਸ਼ਾਮਿਲ ਹੋਇਆ। ਕਾਲੇ ਕੱਪੜੇ ਅਤੇ ਸਿਰ ਤੇ ਕਾਲੀ ਪੱਗ ਬੰਨ ਕੇ ਆਰ ਨੇਤ ਆਪਣੇ ਮਾਤਾ ਅਤੇ ਪਿਤਾ ਦੇ ਨਾਲ ਧਰਨੇ ਦੇ ਵਿਚ ਸ਼ਾਮਿਲ ਹੋਇਆ। ਆਰ ਨੇਤ ਨੇ ਕਿਹਾ ਕਿ ਉਹ ਪੂਰੇ ਪੰਜਾਬ ਦੇ ਕਲਾਕਾਰਾਂ ਨੂੰ ਅਪੀਲ ਕਰਦੇ ਹਨ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੇ ਨਾਲ ਆ ਕੇ ਖੜਨ ਤਾਂ ਕਿ ਪਰਿਵਾਰ ਨੂੰ ਕੋਈ ਘਾਟ ਮਹਿਸੂਸ ਨਾ ਹੋਵੇ ਬੇਸ਼ੱਕ ਪਰਵਿੰਦਰ ਸਿੰਘ ਝੋਟਾ ਇਸ ਦੁਨੀਆਂ 'ਤੇ ਮੁੜ ਕੇ ਨਹੀਂ ਆ ਸਕਦਾ ਪਰ ਉਸ ਦੀ ਸ਼ਹਾਦਤ ਨੂੰ ਸਦਾ ਅਮਰ ਰੱਖਿਆ ਜਾਵੇਗਾ। ਨਸ਼ੇ ਦੇ ਖ਼ਾਤਮੇ ਅਤੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਚਾਉਣ ਦੇ ਲਈ ਪਰਵਿੰਦਰ ਸਿੰਘ ਝੋਟਾ ਖ਼ੁਦ ਸ਼ਹੀਦ ਹੋ ਗਿਆ। ਇਸ ਦੌਰਾਨ ਆਰ ਨੇਤਾ ਨੇ ਇਹ ਵੀ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਨੂੰ ਆਪਣੇ ਗੀਤਾਂ ਰਾਹੀਂ ਜਿਉਂਦਾ ਰੱਖਣ ਦੀ ਵੀ ਕੋਸ਼ਿਸ਼ ਕਰਨਗੇ ਜਦਕਿ ਹਥਿਆਰਾਂ 'ਤੇ ਗੀਤ ਗਾਉਣੇ ਵੀ ਬੰਦ ਕਰ ਦੇਣਗੇ।
ਤਾਜ਼ਾ ਖ਼ਬਰਾਂ
Free
ਪਰਵਿੰਦਰ ਝੋਟਾ ਦੇ ਚੱਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬੀ ਗਾਇਕ ਆਰ ਨੇਤ ਵੀ ਆਪਣੇ ਮਾਤਾ-ਪਿਤਾ ਨਾਲ ਹੋਇਆ ਸ਼ਾਮਿਲ
ਮਾਨਸਾ, 19 ਅਕਤੂਬਰ - ਪਰਵਿੰਦਰ ਸਿੰਘ ਝੋਟਾ ਦੇ ਚੱਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬੀ ਗਾਇਕ ਆਰ ਨੇਤ ਵੀ ਸ਼ਾਮਿਲ ਹੋਇਆ। ਕਾਲੇ ਕੱਪੜੇ ਅਤੇ ਸਿਰ ਤੇ ਕਾਲੀ ਪੱਗ ਬੰਨ ਕੇ ਆਰ ਨੇਤ ਆਪਣੇ ਮਾਤਾ...
ਅਜੀਤ ਡੈਸਕ
19-10-2026