03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਨਮਾਨਿਤ

ਬੀਣੇਵਾਲ, 2 ਅਗਸਤ (ਬੈਜ ਚੌਧਰੀ)- ਭਾਰਤੀ ਜਨਤਾ ਪਾਰਟੀ ਗੜ੍ਹਸ਼ੰਕਰ ਦੇ ਆਗੂਆਂ ਨੇ ਪ੍ਰਦੀਪ ਰੰਗੀਲਾ ਦੀ ਅਗਵਾਈ ਵਿਚ ਕੌਮੀ ਘਟ ਗਿਣਤੀ ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਚੇਅਰਮੈਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਹਰਜੀਤ ਸਿੰਘ ਗਰੇਵਾਲ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।

ਅਜੀਤ ਡੈਸਕ 03-08-2026
ਬੀਣੇਵਾਲ, 2 ਅਗਸਤ (ਬੈਜ ਚੌਧਰੀ)- ਭਾਰਤੀ ਜਨਤਾ ਪਾਰਟੀ ਗੜ੍ਹਸ਼ੰਕਰ ਦੇ ਆਗੂਆਂ ਨੇ ਪ੍ਰਦੀਪ ਰੰਗੀਲਾ ਦੀ ਅਗਵਾਈ ਵਿਚ ਕੌਮੀ ਘਟ ਗਿਣਤੀ ਕਮਿਸ਼ਨ ਦੇ ਨਵੇਂ ਬਣੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੂੰ ਚੇਅਰਮੈਨ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਹਰਜੀਤ ਸਿੰਘ ਗਰੇਵਾਲ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ। ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜਿਸ ਵਿਚ ਪਾਰਟੀ ਦੇ ਹੇਠਲੇ ਪੱਧਰ ‘ਤੇ ਪੁਰਾਣੇ ਤੇ ਜ਼ਮੀਨ ਨਾਲ ਜੁੜੇ ਵਰਕਰ ਦੀ ਹਮੇਸ਼ਾ ਕਦਰ ਕੀਤੀ ਜਾਂਦੀ ਹੈ। ਸਾਬਕਾ ਮੰਡਲ ਪ੍ਰਧਾਨ ਬਿੱਲਾ ਕੰਬਾਲਾ ਨੇ ਕਿਹਾ ਕਿ ਹਰਜੀਤ ਸਿੰਘ ਗਰੇਵਾਲ ਨੂੰ ਚੇਅਰਮੈਨ ਲਗਾ ਕੇ ਭਾਜਪਾ ਨੇ ਇੱਕ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਵਰਕਰ ਨੂੰ ਮਾਣ ਸਤਿਕਾਰ ਦਿੱਤਾ ਹੈ। ਇਸ ਮੌਕੇ ਪ੍ਰਦੀਪ ਰੰਗੀਲਾ, ਬਿੱਲਾ ਕੰਬਾਲਾ, ਸਤਪਾਲ ਧੰਜਲ ਵੀ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਉਮਰਪੁਰ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਵਪਾਰ ਮੰਡਲ ਦਸੂਹਾ ਵਲੋਂ ਡਾ. ਅਦਿੱਤਿਆ ਸ਼ਰਮਾ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।