03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਪਾਰ ਮੰਡਲ ਦਸੂਹਾ ਵਲੋਂ ਡਾ. ਅਦਿੱਤਿਆ ਸ਼ਰਮਾ ਦਾ ਸਨਮਾਨ

ਦਸੂਹਾ, 2 ਅਗਸਤ (ਭੁੱਲਰ)- ਵਪਾਰ ਮੰਡਲ ਦਸੂਹਾ ਵਿਖੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਪੁਰਾਣੀ ਅਨਾਜ ਮੰਡੀ ਦੇ ਦੁਕਾਨਦਾਰਾਂ ਵਲੋਂ ਬਿਹਤਰ ਸਿਹਤ ਸੇਵਾਵਾਂ ਨਿਭਾਉਣ ਲਈ ਡਾਕਟਰ ਅਦਿੱਤਿਆ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।

ਅਜੀਤ ਡੈਸਕ 03-08-2026
ਦਸੂਹਾ, 2 ਅਗਸਤ (ਭੁੱਲਰ)- ਵਪਾਰ ਮੰਡਲ ਦਸੂਹਾ ਵਿਖੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਪੁਰਾਣੀ ਅਨਾਜ ਮੰਡੀ ਦੇ ਦੁਕਾਨਦਾਰਾਂ ਵਲੋਂ ਬਿਹਤਰ ਸਿਹਤ ਸੇਵਾਵਾਂ ਨਿਭਾਉਣ ਲਈ ਡਾਕਟਰ ਅਦਿੱਤਿਆ ਸ਼ਰਮਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਗੱਗੀ ਠੁਕਰਾਲ ਨੇ ਕਿਹਾ ਕਿ ਮਿਸ਼ਨ ਰੋਡ ’ਤੇ ਸਥਿਤ ਮੁਹੱਲਾ ਕਲੀਨਿਕ ਵਿਖੇ ਤਾਇਨਾਤ ਨੌਜਵਾਨ ਡਾ. ਅਦਿੱਤਿਆ ਸ਼ਰਮਾ ਮਰੀਜ਼ਾਂ ਨੂੰ ਸੰਤੋਸ਼ਜਨਕ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਹ ਰੋਜ਼ਾਨਾ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਦੇ ਹਨ। ਉਨ੍ਹਾਂ ਦੇ ਨਿਮਰ ਸੁਭਾਅ, ਧਾਰਮਿਕ ਬਿਰਤੀ ਤੋਂ ਮਿੱਠੀ ਬੋਲੀ ਨਾਲ ਮਰੀਜ਼ਾਂ ‘ਤੇ ਮਨੋਵਿਗਿਆਨਕ ਤੌਰ ਸਕਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰ ਮੰਡਲ ਵਲੋਂ ਸਮੇਂ-ਸਮੇਂ ਮਿਸਾਲੀ ਕੰਮ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਤਾਂਕਿ ਹੋਰ ਲੋਕ ਵੀ ਸਮਾਜ ਭਲਾਈ ਦੇ ਕੰਮਾਂ ਪ੍ਰਤੀ ਉਤਸ਼ਾਹਿਤ ਹੋਣ। ਡਾ. ਅਦਿੱਤਿਆ ਸ਼ਰਮਾ ਨੇ ਮਾਣ ਸਨਮਾਨ ਲਈ ਵਪਾਰੀਆਂ ਧੰਨਵਾਦ ਕੀਤਾ। ਇਸ ਮੌਕੇ ਕੌਂਸਲਰ ਚਮਨ ਲਾਲ ਜੰਬਾ, ਅੰਗਰੇਜ਼ ਸਿੰਘ, ਡਾ. ਸੁਖਵਿੰਦਰ ਸਿੰਘ, ਕਰਨ ਠੁਕਰਾਲ, ਜਗਜੀਵਨ ਸਿੰਘ ਮੱਲ੍ਹੀ, ਸੁਭਾਸ਼ ਪੁਰੀ, ਰਿੰਕੂ ਮਹਿਰਾ, ਵਿਕੀ ਵਰਮਾ, ਮੁਖਵਿੰਦਰ ਸਿੰਘ ਬਾਜਵਾ, ਮਹਿੰਦਰ ਸਿੰਘ, ਡੇਜ਼ੀ ਪੁਰੀ, ਅਮਿੱਤ ਨੰਦਾ, ਬਲਬੀਰ ਦਾਸ, ਸੂਰਜ ਕਾਲੀਆ, ਸੋਨੂੰ, ਡਾ. ਨੀਟਾ ਸਲਗੋਤਰਾ, ਚਰਨਜੀਤ ਸਿੰਘ, ਰਮੇਸ਼ ਕੁਮਾਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਨਮਾਨਿਤ ਅਗਲੀ ਖ਼ਬਰ ਸਕੂਲਾਂ ਅੱਗੇ ਜੈਬਰਾ ਚਿੰਨ੍ਹ, ਟਰੈਫ਼ਿਕ ਲਾਈਟਾਂ ਤੇ ਸਾਈਕਲ ਪੱਟੀਆਂ ਨਾ ਬਣਾਉਣਾ ਗੈਰ ਸੰਵਿਧਾਨਕ-ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।