07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਰਕਾਰੀ ਐਲੀਮੈਂਟਰੀ ਸਕੂਲ ਕਸਬਾ ਵਿਖੇ ਨਵੇਂ ਤਿਆਰ ਕਰਵਾਏ ਪਖਾਨਿਆਂ ਦਾ ਉਦਘਾਟਨ

ਅਜੀਤ ਡੈਸਕ 12-07-2026
ਦਸੂਹਾ, 11 ਜੁਲਾਈ (ਭੁੱਲਰ)- ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਦਸੂਹਾ ਵਲੋਂ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਕਸਬਾ ਵਿੱਚ ਕਰੀਬ 2 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਨਵੇਂ ਪਖਾਨੇ ਬਣਵਾਏ ਗਏ। ਇਸ ਮੋਕੇ ਉੱਘੇ ਸਮਾਜ ਸੇਵੀ ਅਤੇ ਐਮ. ਆਰ. ਸੀ. ਇਨਫਰਾਕੋਨ ਦੇ ਐਮ. ਡੀ ਮੁਕੇਸ਼ ਰੰਜਨ ਵਲੋਂ ਕਰ ਕਮਲਾ ਨਾਲ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਰਾਜੇਸ਼ ਅਰੋੜਾ ਤੇ ਹੈਡਮਾਸਟਰ ਰੇਨੂੰ ਕਟਿਆਲ ਨੇ ਮੁੱਖ ਮਹਿਮਾਨ ਅਤੇ ਕਲੱਬ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕਰਦਿਆ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨਾਂ ਕਿਹਾ ਕਿ ਕਲੱਬ ਵਲੋਂ ਦਿੱਤਾ ਸਹਿਯੋਗ ਵਿਦਿਆਰਥੀਆਂ ਤੇ ਸਕੂਲ ਦੇ ਵਿਕਾਸ ਲਈ ਸਹਾਈ ਸਾਬਤ ਹੋਵੇਗਾ। ਪ੍ਰਧਾਨ ਗੱਗੀ ਠੁਕਰਾਲ ਨੇ ਭਵਿੱਖ ਵਿੱਚ ਵੀ ਲੋੜੀਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆ ਕਲੱਬ ਵਲੋਂ ਚਲਾਏ ਲੋਕ ਭਲਾਈ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੋਕੇ ਮੁੱਖ ਸਕੱਤਰ ਭੁਪਿੰਦਰ ਰੰਜਨ, ਪੀ. ਆਰ. ਉ. ਤਰਲੋਕ ਸਿੰਘ ਅਰੋੜਾ, ਡਾ. ਰਣਬੀਰ ਸਹਾਰਾ, ਕਿਰਪਾਲ ਸਿੰਘ ਪੁਰੀ, ਰਾਜ ਕੁਮਾਰ ਕੋਂਸ਼ਲ, ਰਵਿੰਦਰ ਸ਼ਰਮਾ ਮੋਜੂਦ ਸਨ।
ਪਿਛਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਤੋਂ ਪ੍ਰੇਰਨਾ ਲਓ ਅਤੇ ਲੋਕ ਭਲਾਈ ’ਚ ਸਰਗਰਮ ਭੂਮਿਕਾ ਨਿਭਾਓ : ਧਰਮਵੀਰ ਸਿੰਘ ਜਿੰਦਲ ਹਾਊਸ ਵਿ... ਅਗਲੀ ਖ਼ਬਰ ਸੇਵਾ-ਮੁਕਤ ਲੈਕਚਰਾਰ ਠਾਕੁਰ ਨਰਦੇਵ ਵਲੋਂ ਆਪ ਨੇਤਾ ਸਰਬਜੋਤ ਸਿੰਘ ਸਾਬੀ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।