07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸੇਵਾ-ਮੁਕਤ ਲੈਕਚਰਾਰ ਠਾਕੁਰ ਨਰਦੇਵ ਵਲੋਂ ਆਪ ਨੇਤਾ ਸਰਬਜੋਤ ਸਿੰਘ ਸਾਬੀ ਦਾ ਸਨਮਾਨ

ਅਜੀਤ ਡੈਸਕ 12-07-2026
ਤਲਵਾੜਾ, 11 ਜੁਲਾਈ (ਮਹਿਤਾ)- ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਨਿਯੁਕਤ ਹੋਣ ਤੋਂ ਬਾਅਦ ਸ. ਸਰਬਜੋਤ ਸਿੰਘ ਸਾਬੀ ਪਹਿਲੀ ਵਾਰ ਮੁਕੇਰੀਆਂ ਵਿਧਾਨ ਸਭਾ ਖੇਤਰ ਦੇ ਪਿੰਡ ਕਰਾੜੀ (ਬਹਿ ਜੋਗਣ) ਪਹੁੰਚੇ ਜਿੱਥੇ ਸਾਬਕਾ ਸਰਪੰਚ ਠਾਕੁਰ ਨਰਦੇਵ ਸਿੰਘ ਸੇਵਾ-ਮੁਕਤ ਲੈਕਚਰਾਰ ਤੇ ਉਨ੍ਹਾਂ ਦੀ ਟੀਮ ਵਲੋਂ ਹਲਕਾ ਇੰਚਾਰਜ ਸ. ਸਾਬੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਲੈਕਚਰਾਰ ਠਾਕੁਰ ਨਰਦੇਵ ਸਿੰਘ ਨੇ ਕਿਹਾ ਕਿ ਸ. ਸਰਬਜੋਤ ਸਿੰਘ ਸਾਬੀ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਹੋਣ ਨਾਲ ਮੁਕੇਰੀਆਂ ਹਲਕੇ ਦੇ ਸਮੂਹ ਆਪ ਆਗੂਆਂ ਤੇ ਵਰਕਰਾਂ ਦਾ ਮਨੋਬਲ ਉੱਚਾ ਹੋਇਆ ਹੈ। ਇਸ ਮੌਕੇ ਨਰੇਸ਼ ਕੁਮਾਰ, ਰਾਕੇਸ਼ ਕੁਮਾਰ, ਰਘੁਵੀਰ ਸਿੰਘ, ਕੁਲਦੀਪ ਸਿੰਘ ਆਦਿ ਨੇ ਵੀ ਹਲਕਾ ਇੰਚਾਰਜ ਸ. ਸਾਬੀ ਦਾ ਸਵਾਗਤ ਕੀਤਾ।
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਕਸਬਾ ਵਿਖੇ ਨਵੇਂ ਤਿਆਰ ਕਰਵਾਏ ਪਖਾਨਿਆਂ ਦਾ ਉਦਘਾਟਨ ਅਗਲੀ ਖ਼ਬਰ ਕਾਂਗਰਸੀ ਨੇਤਾ ਮਨੀਸ਼ ਚੱਢਾ ਨੇ ਕੀਤੀ ਭੁਪੇਸ਼ ਬਘੇਲ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।