29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜਨਮ ਅਸਥਾਨ ਬਾਬਾ ਨਿਧਾਨ ਸਿੰਘ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ 28 ਨੂੰ ਹੋਵੇਗੀ ਸ਼ੁਰੂ

ਅਜੀਤ ਡੈਸਕ 05-07-2026
ਹੁਸ਼ਿਆਰਪੁਰ/ਕੋਟਫਤੂਹੀ, 4 ਜੁਲਾਈ (ਨਰਿੰਦਰ ਸਿੰਘ ਬੱਡਲਾ, ਅਵਤਾਰ ਸਿੰਘ ਅਟਵਾਲ)-ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਇਲਾਕੇ ਦੇ ਗੁਰਸਿੱਖਾਂ ਦੀ ਇਕੱਤਰਤਾ ਹੋਈ ਜਿਸ ਵਿਚ ਹਰ ਸਾਲ ਦੀ ਤਰ੍ਹਾਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਅਤੇ ਸੰਤ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ਵਿਚ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ, ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਥੇ. ਇਕਬਾਲ ਸਿੰਘ ਖੇੜਾ ਨੇ ਦੱਸਿਆ ਕਿ 200 ਤੋਂ ਵੱਧ ਸੰਗਤਾਂ ਹਰ ਸਾਲ ਬੱਸਾਂ ਕਾਰਾਂ ਰਾਹੀਂ 28 ਜੁਲਾਈ ਨੂੰ ਅਲੱਗ-ਅਲੱਗ ਸੂਬਿਆਂ ’ਚ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੀਆਂ ਹਨ ਅਤੇ ਗੁਰਦੁਆਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਵਿਖੇ 31 ਜੁਲਾਈ ਨੂੰ ਪਹੁੰਚਦੀਆਂ ਹਨ। ਉਨ੍ਹਾਂ ਦੱਸਿਆ ਕਿ ਨਾਂਦੇੜ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਉਪਰੰਤ ਗੁਰਦੁਆਰਾ ਨਾਨਕ ਝੀਰਾ ਸਾਹਿਬ , ਸਥਾਨਕ ਗੁਰਦੁਆਰਾ ਸਾਹਿਬ ਤੇ ਸੰਤ ਬਾਬਾ ਨਿਧਾਨ ਸਿੰਘ ਤੇ ਸਮੂਹ ਮਹਾਂਪੁਰਸ਼ਾਂ ਦੇ ਬਰਸੀ ਸਮਾਗਮਾਂ ’ਚ ਸ਼ਾਮਲ ਹੋਣ ਉਪਰੰਤ 6 ਅਗਸਤ ਨੂੰ ਸੰਗਤਾਂ ਵਲੋਂ ਹਜ਼ੂਰ ਸਾਹਿਬ ਤੋਂ ਵਾਪਸੀ ਕੀਤੀ ਜਾਵੇਗੀ। ਇਸ ਮੌਕੇ ਜਸਵੀਰ ਸਿੰਘ ਭੱਟੀ, ਗੁਰਚਰਨ ਸਿੰਘ ਗੋਬਿੰਦਪੁਰੀ, ਬੂਟਾ ਸਿੰਘ ਕੋਟਫ਼ਤੂਹੀ, ਕੁਲਦੀਪ ਸਿੰਘ ਅਜਨੋਹਾ, ਕਿਰਪਾਲ ਸਿੰਘ ਅਜਨੋਹਾ, ਇਕਬਾਲ ਸਿੰਘ ਕੋਟਫ਼ਤੂਹੀ, ਕੁਲਵੀਰ ਸਿੰਘ ਡੋਗਰਪੁਰ, ਜਗਮੋਹਨ ਸਿੰਘ ਹਵੇਲੀ, ਪਰਮਜੀਤ ਸਿੰਘ ਪੰਮਾ ਬਾਹੋਵਾਲ, ਨਿਰਮਲ ਸਿੰਘ ਡੋਗਰਪੁਰ, ਜ਼ਾਲਮ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੀਰ ਬਾਬਾ ਢੇਰੀ ਸ਼ਾਹ ਦੀ ਯਾਦ ’ਚ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।