29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵੱਖ-ਵੱਖ ਰਾਜਾਂ ’ਚ ਹੋਈਆਂ ਚੋਣਾਂ ਤੋਂ ਸਬਕ ਲਵੇ - ਮਾ. ਰਮੇਸ਼, ਪ੍ਰਿੰ. ਗੁਰਦਿਆਲ

ਅਜੀਤ ਡੈਸਕ 05-07-2026

ਮੁਕੇਰੀਆਂ, 4 ਜੁਲਾਈ (ਰਾਮਗੜ੍ਹੀਆ)- ਕਾਂਗਰਸ ਦੇ ਸੀਨੀਅਰ ਨੇਤਾ ਮਾਸਟਰ ਰਮੇਸ਼ ਚੰਦਰ ਅਤੇ ਪ੍ਰਿੰਸੀਪਲ ਸ. ਗੁਰਦਿਆਲ ਸਿੰਘ ਨੇ ਕਾਂਗਰਸ ਲੀਡਰਸ਼ਿਪ ਦੀ ਮੋਰਿੰਡਾ ਵਿਖੇ ਹੋਈ ਮੀਟਿੰਗ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਲੀਡਰ ਦੀਵਾਰ ’ਤੇ ਲਿਖੀ ਸਚਾਈ ਨਹੀਂ ਪੜ੍ਹਦੇ। ਥੋੜ੍ਹਾ ਸਮਾਂ ਪਹਿਲਾਂ ਹੀ ਬੰਗਾਲ, ਤਾਮਿਲਨਾਡੂ ਅਤੇ ਆਸਾਮ ਵਿਚ ਚੋਣਾਂ ਹੋਈਆਂ ਹਨ ਜਿਨ੍ਹਾਂ ਦੇ ਨਤੀਜੇ ਸਾਡੇ ਸਾਹਮਣੇ ਹਨ। ਉਨ੍ਹਾਂ ਕਿਹਾ ਤਾਮਿਲਨਾਡੂ ਵਿਚ ਮੁੱਖ ਮੰਤਰੀ ਸਟਾਲਿਨ ਦੀ ਪਾਰਟੀ ਹਾਰ ਗਈ ਅਤੇ ਉਹ ਆਪ ਵੀ ਆਪਣੀ ਸੀਟ ਹਾਰ ਗਏ। ਬੰਗਾਲ ਵਿਚ ਮੁੱਖ ਮੰਤਰੀ ਮਮਤਾ ਨਾ ਸਿਰਫ਼ ਆਪਣੀਆਂ ਦੋਵੇਂ ਸੀਟਾਂ ਹਾਰ ਗਈ ਬਲਕਿ ਉਨ੍ਹਾਂ ਦੀ ਪਾਰਟੀ ਵੀ ਹਾਰ ਗਈ। ਆਸਾਮ ਵਿਚ ਕਾਂਗਰਸ ਪਾਰਟੀ ਦਾ ਚਿਹਰਾ ਗੌਰਵ ਗਗੋਈ ਵੀ ਹਾਰ ਗਏ ਅਤੇ ਕਾਂਗਰਸ ਪਾਰਟੀ ਵੀ ਹਾਰ ਗਈ। ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਵੀ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਰਤ ਵਿਚ ਚੋਣਾਂ ਅੱਜ-ਕੱਲ੍ਹ ਚੋਣ ਕਮਿਸ਼ਨ ਦੀ ਮਿਹਰਬਾਨੀ ਨਾਲ ਹੀ ਜਿੱਤੀਆਂ ਜਾਂਦੀਆਂ ਹਨ। ਪੰਜਾਬ ਕਾਂਗਰਸ ਦੇ ਨੇਤਾਵਾਂ ਮੋਰਿੰਡਾ ਵਿਖੇ ਮੀਟਿੰਗ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਇਹ ਕਹਿਣ ਦਾ ਮੌਕਾ ਦੇ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਪਣੀ ਲੜਾਈ ਕਰਕੇ ਹਾਰ ਗਈ। ਚੋਣ ਕਮਿਸ਼ਨ ਨੂੰ ਤਾਂ ਐਵੇਂ ਹੀ ਬਦਨਾਮ ਕਰਦੇ ਹਨ। ਅੱਜ ਦੇ ਸਮੇਂ ਅੰਦਰ ਭਾਰਤ ਵਿਚ ਇਕ ਹੀ ਨੇਤਾ ਰਾਹੁਲ ਗਾਂਧੀ ਹੈ ਜੋ ਸਭ ਦੇ ਹਿਤਾਂ ਦੀ ਲੜਾਈ ਲੜ ਰਿਹਾ ਹੈ। ਦੇਸ਼ ਦੀ ਏਕਤਾ, ਭਾਈਚਾਰਕ ਸਾਂਝ, ਪਰਜਾਤੰਤਰ, ਸੰਵਿਧਾਨ ਦੀ ਰਾਖੀ ਦੀ ਲੜਾਈ ਲੜ ਰਿਹਾ ਹੈ। ਸਾਨੂੰ ਬਤੌਰ ਕਾਂਗਰਸੀ, ਬਤੌਰ ਦੇਸ਼ ਵਾਸੀ ਰਾਹੁਲ ਗਾਂਧੀ ਦਾ ਸਾਥ ਦੇਣਾ ਚਾਹੀਦਾ ਹੈ ਜੇ ਅਸੀਂ ਅਜੇ ਵੀ ਨਾ ਸਮਝੇ ਤਾਂ ਪਾਰਟੀ ਦਾ ਹੋਰ ਨੁਕਸਾਨ ਹੋਵੇਗਾ।
ਪਿਛਲੀ ਖ਼ਬਰ ਮੈਡੀਕਲ ਤੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਹਲਕਾ ਵਿਧਾਇਕ ਦਸੂਹਾ ਵਲੋਂ ਸ਼ਾਹੂ ਦਾ ਪਿੰਡ ਦੀ ਪੰਚਾਇਤ ਨੂੰ 1.5 ਲੱਖ ਰੁਪਏ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।