09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਡਾ. ਇਸ਼ਾਂਕ ਕੁਮਾਰ ਨੇ ਭੁੱਲੇਵਾਲ ਗੁੱਜਰਾਂ ’ਚ ਸੜਕ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

ਅਜੀਤ ਡੈਸਕ 25-06-2026

ਹੁਸ਼ਿਆਰਪੁਰ, 24 ਜੂਨ (ਬਲਜਿੰਦਰਪਾਲ ਸਿੰਘ,ਹਰਪ੍ਰੀਤ ਕੌਰ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਭੁੱਲੇਵਾਲ ਗੁੱਜਰਾਂ ਪਿੰਡ ਵਿਚ ਬਣ ਰਹੀ ਸੜਕ ਦੇ ਚਲਦੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਹੁਸ਼ਿਆਰਪੁਰ-ਮਾਹਿਲਪੁਰ ਰੋਡ ਤੋਂ ਸਿੰਘਪੁਰ, ਚਾਨਥੂ ਬ੍ਰਾਹਮਣਾ, ਕਾਲੇਵਾਲ ਭਗਤਾਂ ਅਤੇ ਭੁੱਲੇਵਾਲ ਗੁੱਜਰਾਂ ਰਾਹੀਂ ਮਾਹਿਲਪੁਰ-ਜੈਜੋਂ ਰੋਡ ਨਾਲ ਜੋੜਨ ਵਾਲੀ 8.05 ਕਿੱਲੋਮੀਟਰ ਲੰਬੀ ਇਸ ਸੜਕ ਦਾ ਨਿਰਮਾਣ 7.28 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਮੌਕੇ ‘ਤੇ ਭੁੱਲੇਵਾਲ ਗੁੱਜਰਾਂ ਵਿਖੇ ਪਹੁੰਚ ਕੇ ਡਾ. ਇਸ਼ਾਂਕ ਕੁਮਾਰ ਨੇ ਕੰਮ ਦੀ ਪ੍ਰਗਤੀ ਅਤੇ ਵਰਤੇ ਜਾ ਰਹੇ ਮੈਟੀਰੀਅਲ ਦੀ ਗੁਣਵੱਤਾ ਦੀ ਜਾਂਚ ਕੀਤੀ ਅਤੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਜਾਂ ਕੁਤਾਹੀ ਨਾ ਵਰਤੀ ਜਾਵੇ। ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਇਹ ਸੜਕ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਆਵਾਜਾਈ ਨੂੰ ਹੋਰ ਸੁਖਾਲਾ ਬਣਾਏਗੀ ਅਤੇ ਇਲਾਕੇ ਦੀ ਕਨੈਕਟੀਵਿਟੀ ਨੂੰ ਮਜ਼ਬੂਤ ਕਰੇਗੀ। ਇਸ ਮੌਕੇ ਚਰਨਜੀਤ ਬੰਟੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਲੱਡੂ ਮੈਲੀ, ਮਿੰਟੂ ਕਾਲੇਵਾਲ ਭਗਤਾਂ, ਸੰਦੀਪ ਗੋਗੜੌਂ, ਭੁੱਲੇਵਾਲ ਗੁੱਜਰਾਂ ਸਰਪੰਚ ਸੁਰਿੰਦਰ ਕੌਰ, ਭੋਲੀ, ਭਿੰਦਾ, ਗੋਪੀ, ਗੋਗੜੌਂ ਸਰਪੰਚ ਸੁਰਿੰਦਰ ਸਿੰਘ, ਦਿਲਪ੍ਰੀਤ ਐਕਸੀਅਨ ਮੰਡੀ ਬੋਰਡ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਹਲਕਾ ਵਿਧਾਇਕ ਐਡ. ਘੁੰਮਣ ਹਲਕੇ ਦੇ ਸਾਰੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾ ਰਹੇ ਹਨ-ਬੌਬੀ ਕੌਸ਼ਲ, ਸਰਪੰਚ ਰਮਨਦੀਪ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।