09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਹਲਕਾ ਵਿਧਾਇਕ ਐਡ. ਘੁੰਮਣ ਹਲਕੇ ਦੇ ਸਾਰੇ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਵਾ ਰਹੇ ਹਨ-ਬੌਬੀ ਕੌਸ਼ਲ, ਸਰਪੰਚ ਰਮਨਦੀਪ

ਅਜੀਤ ਡੈਸਕ 25-06-2026

ਤਲਵਾੜਾ, 24 ਜੂਨ (ਮਹਿਤਾ)- ਜਦੋਂ ਦੀ ਹਲਕੇ ਦੀ ਵਾਗਡੋਰ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਦੇ ਹੱਥਾਂ ’ਚ ਆਈ ਹੈ ਉਦੋਂ ਤੋਂ ਹੀ ਹਲਕੇ ਦੇ ਸਾਰੇ ਹੀ ਪਿੰਡਾਂ ’ਚ ਬਿਨਾ ਕਿਸੇ ਭੇਦ ਭਾਵ ਤੋਂ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਬੇਮਿਸਾਲ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਬੌਬੀ ਕੌਸ਼ਲ ਅਤੇ ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ ਸੇਵਾਮੁਕਤ ਮੈਨੇਜਰ ਖੇਤੀਬਾੜੀ ਵਿਕਾਸ ਬੈਂਕ ਨੇ ਦਾਤਾਰਪੁਰ ਵਿਖੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਅਤੇ ਬੇਟ ਖੇਤਰ ਦੇ ਸਾਰੇ ਹੀ ਪਿੰਡਾਂ ਖੇਤ ਮੈਦਾਨਾਂ ਦੀ ਉਸਾਰੀ, ਲਿੰਕ ਅਤੇ ਸੜਕਾਂ ਦੀ ਉਸਾਰੀ, ਨੌਜਵਾਨਾਂ ਲਈ ਜ਼ਿੰਮਾ ਅਤੇ ਪਾਰਕਾਂ ਦਾ ਨਿਰਮਾਣ ਗਲੀਆਂ ਨਾਲੀਆਂ ਦੀ ਉਸਾਰੀ, 35 ਲੱਖ ਰੁਪਏ ਦੀ ਲਾਗਤ ਨਾਲ ਕੰਢੀ ਨਹਿਰ ਦੀ ਰੇਲਿੰਗ ਅਤੇ ਨਹਿਰ ਦੀ ਮੁਰੰਮਤ ਦਾ ਕੰਮ। ਸੈਕਟਰ-4 ਵਿਖੇ ਭਗਵਾਨ ਬਾਲਮੀਕੀ ਮੰਦਰ ਦੇ ਨਜ਼ਦੀਕ ਕਮਿਊਨਿਟੀ ਹਾਲ ਦਾਸ ਨਿਰਮਾਣ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਤਾਦਾਦ ’ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਜਸਵਿੰਦਰ ਮਹਿਤਾ (ਪਿੰਕੀ), ਟੀਟੂ ਸਨਿਆਲ ਅਸ਼ਵਨੀ, ਭਾਰਦਵਾਜ, ਰਾਜੇਸ਼ ਸੋਨੀ, ਬਿ੍ਰਜਮੋਹਨ ਪੱਪੂ, ਡਾ. ਸੁਦਰਸ਼ਨ ਚੌਹਾਨ, ਡਾ. ਵਿਜੈ ਕੁਮਾਰ, ਮੁਕੇਸ਼ ਕੁਮਾਰ, ਬਿੱਲੂ ਰੱਕੜੀ, ਜੇ.ਪੂ. ਭਾਖਨ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਆਪ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਦਸੂਹਾ ਵਿਚ ਮੀਂਹ-ਹਨੇਰੀ ਦਾ ਕਹਿਰ ਹੁਸ਼ਿਆਰਪੁਰ ਰੋਡ ’ਤੇ ਦੋ ਦਰਜਨ ਤੋਂ ਵੱਧ ਸਫ਼ੈਦੇ ਦੇ ਦਰੱਖ਼ਤ ਨੁਕਸਾਨੇ, ਅਗਲੀ ਖ਼ਬਰ ਡਾ. ਇਸ਼ਾਂਕ ਕੁਮਾਰ ਨੇ ਭੁੱਲੇਵਾਲ ਗੁੱਜਰਾਂ ’ਚ ਸੜਕ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।