ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਰਾਈਸ ਮਿੱਲ ਦਾ ਵਿੱਦਿਅਕ ਦੌਰਾ
ਮੁਕੇਰੀਆਂ, 8 ਸਤੰਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਦੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਰਾਈਸ ਮਿੱਲ ਮੁਕੇਰੀਆਂ ਦਾ ਇਕ ਗਿਆਨਵਰਧਕ ਤੇ ਵਿੱਦਿਅਕ ਦੌਰਾ ਕਰਵਾਇਆ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਝੋਨੇ ਤੋਂ ਚੌਲ ਤਿਆਰ ਹੋਣ ਦੀ ਪੂਰੀ ਪ੍ਰਕਿਰਿਆ ਬਾਰੇ ਵਿਹਾਰਕ ਗਿਆਨ ਪ੍ਰਦਾਨ ਕਰਨਾ ਸੀ।
ਰਾਈਸ ਮਿੱਲ ਮੁਕੇਰੀਆਂ ਦੇ ਦੌਰੇ ਦੌਰਾਨ ਸਟਾਰ ਪਬਲਿਕ ਸਕੂਲ ਮੁਕੇਰੀਆਂ ਦੇ ਵਿਦਿਆਰਥੀ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ। ਤਸਵੀਰ : ਰਾਮਗੜ੍ਹੀਆ
09-09-2026