17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਫਿਕੋ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 24-06-2026


ਲੁਧਿਆਣਾ, 23 ਜੂਨ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਅਤੇ ਈਸ਼ਨੂਰ ਸਿੰਘ ਸਚਦੇਵਾ ਦੀ ਅਗਵਾਈ ਹੇਠ ਫਿਕੋ ਦਫ਼ਤਰ ਫੋਕਲ ਪੁਆਇੰਟ ਵਿਖੇ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਕਈ ਤਰ੍ਹਾਂ ਦੇ ਯੋਗਾ ਅਭਿਆਸ ਕੀਤੇ ਗਏ। ਯੋਗਾ ਕੋਚ ਜਸਪ੍ਰੀਤ ਸਿੰਘ ਨੇ ਸਵੇਰੇ 6.00 ਤੋਂ 8.00 ਵਜੇ ਤੱਕ 40 ਤੋਂ ਵੱਧ ਭਾਗੀਦਾਰਾਂ ਨੂੰ ਯੋਗਾ ਦੇ ਗੁਰ ਦੱਸਦਿਆਂ ਕਿਹਾ ਕਿ ਯੋਗਾ ਜੀਵਨ ਦਾ ਇਕ ਅਜਿਹਾ ਤਰੀਕਾ ਹੈ, ਜੋ ਸਾਨੂੰ ਧੀਰਜ, ਦ੍ਰਿੜ੍ਹਤਾ ਅਤੇ ਲਚਕੀਲੇਪਣ ਦੇ ਕੀਮਤੀ ਸਬਕ ਸਿਖਾਉਂਦਾ ਹੈ। ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਯੋਗਾ ਭਾਵਨਾਤਮਕ ਅਤੇ ਮਾਨਸਿਕ ਦੁੱਖਾਂ ਲਈ ਇਕ ਸ਼ਾਨਦਾਰ ਦਵਾਈ ਹੈ। ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ ਨੇ ਦੱਸਿਆ ਕਿ ਯੋਗਾ ਕੈਂਪ ਵਿਚ ਹਰ ਖੇਤਰ ਦੇ ਲੋਕਾਂ, ਆਮ ਨਾਗਰਿਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਯੋਗਾ ਦਾ ਅਭਿਆਸ ਕੀਤਾ, ਜੋ ਤਣਾਅ ਨੂੰ ਦੂਰ ਕਰਨ ਲਈ ਇਕ ਸਾਬਤ ਤਕਨੀਕ ਹੈ।

ਪਿਛਲੀ ਖ਼ਬਰ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ-ਡਾ. ਰਾਏ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਏ. ਡੀ. ਸੀ. ਦੀ ਪੋਸਟ ਨੂੰ ਮਨਜ਼ੂਰੀ ਦੇਣਾ ਐਡ. ਘੁੰਮਣ ਦੀ ਮਿਹਨਤ ਦਾ ਨਤੀਜਾ-ਬਿੰਦੂ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।