09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਤੀਕਸ਼ਣ ਸੂਦ ਦੀ ਅਗਵਾਈ 'ਚ ਅਨੇਕਾਂ ਨੌਜਵਾਨ ਭਾਜਪਾ 'ਚ ਸ਼ਾਮਿਲ <br/>

ਅਜੀਤ ਡੈਸਕ 16-06-2026
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਵਾਰਡ ਨੰਬਰ 28 'ਚ ਠਾਕੁਰ ਕੇਵਲ ਸਿੰਘ ਦੀ ਅਗਵਾਈ 'ਚ ਭਾਜਪਾ ਦੀ ਇਕ ਮੀਟਿੰਗ ਹੋਈ, ਜਿਸ 'ਚ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਅਰੁਣ ਕੁਮਾਰ ਦੀ ਅਗਵਾਈ 'ਚ ਅਨੇਕਾਂ ਨੌਜਵਾਨ ਭਾਜਪਾ 'ਚ ਸ਼ਾਮਿਲ ਹੋ ਗਏ, ਜਿਨ੍ਹਾਂ ਦਾ ਤੀਕਸ਼ਣ ਸੂਦ ਤੇ ਹੋਰਨਾਂ ਆਗੂਆਂ ਨੇ ਸਵਾਗਤ ਕੀਤਾ | ਇਸ ਮੌਕੇ ਤੀਕਸ਼ਣ ਸੂਦ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਸੇਵਾ ਦੇ ਬਲ 'ਤੇ ਕੇਂਦਰ 'ਚ 3 ਵਾਰ ਸਰਕਾਰ ਬਣਾ ਚੁੱਕੀ ਹੈ ਅਤੇ 22 ਰਾਜਾਂ 'ਚ ਸਰਕਾਰ ਬਣਾ ਚੁੱਕੀ ਹੈ, ਇਹ ਤਾਹੀਂ ਸੰਭਵ ਹੋਇਆ ਸਕਿਆ ਕਿ ਭਾਜਪਾ ਨੇ ਚੰਗੀ ਕਾਰਜਗੁਜਾਰੀ ਦਿਖਾਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਕਾਰਜਗੁਜਾਰੀ ਨੂੰ ਪੰਜਾਬ ਦੀ ਜਨਤਾ ਨਕਾਰ ਚੁੱਕੀ ਹੈ ਜੇਕਰ ਹੁਣ ਪੰਜਾਬ ਨੂੰ ਤਰੱਕੀ ਦੇ ਰਸਤੇ 'ਤੇ ਲੈ ਕੇ ਜਾਣਾ ਹੈ ਤਾਂ ਭਾਜਪਾ ਦੀ ਸੱਤਾ 'ਚ ਆਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਅਮਰਜੀਤ ਸਿੰਘ ਲਾਡੀ, ਯਸ਼ਪਾਲ ਸ਼ਰਮਾ, ਸੰਦੀਪ ਤਿਵਾੜੀ, ਹਰਭਜਨ ਪਾਲ, ਕਮਲ ਵਰਮਾ, ਦਰਸ਼ਨ ਸਿੰਘ ਸਿੱਧੂ, ਮਨਜੀਤ, ਕਮਲਾ ਰਾਣੀ, ਭਗਤ ਸਿੰਘ, ਕੁਲਦੀਪ ਸਿੰਘ ਸੈਣੀ, ਅਸ਼ੋਕ ਠਾਕੁਰ, ਪਰਮਜੀਤ ਸਿੰਘ, ਵੈਸ਼ਾਲੀ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕੱਲ੍ਹ ਪਟਿਆਲਾ ਦਾ ਦੌਰਾ ਕਰਨਗੇ ਅਗਲੀ ਖ਼ਬਰ ਮੋਟਰਸਾਈਕਲ ਤੇ ਟੈਂਕਰ ਦੀ ਟੱਕਰ 'ਚ ਪ੍ਰਵਾਸੀ ਔਰਤ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।