20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਐਨ. ਡੀ. ਪੀ ਐਸ. ਐਕਟ ਤਹਿਤ ਮਾਮਲਾ ਦਰਜ

ਅਜੀਤ ਡੈਸਕ 27-05-2026
ਹਾਜੀਪੁਰ, 26 ਮਈ (ਜੋਗਿੰਦਰ ਸਿੰਘ)- ਹਾਜੀਪੁਰ ਪੁਲਿਸ ਵਲੋਂ ਨਸ਼ੇ ਦੀ ਹਾਲਤ 'ਚ ਲੜਕੇ ਨੂੰ ਗਿ੍ਫ਼ਤਾਰ ਕਰਕੇ ਉਸ ਤੇ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਏ. ਐਸ. ਆਈ ਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਿੰਡ ਪਨਖੂਹ ਵਿਖੇ ਨਹਿਰ ਕਿਨਾਰੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਇੱਕ ਲੜਕੇ ਨੂੰ ਨਸ਼ੇ ਦੀ ਹਾਲਤ 'ਚ ਗਿ੍ਫ਼ਤਾਰ ਕਰਕੇ ਉਸ ਦਾ ਡੋਪ ਟੈੱਸਟ ਕਰਵਾਇਆ ਜਿਸ ਦੀ ਪਹਿਚਾਣ ਦਲੀਪ ਕੁਮਾਰ ਬਾਬੇ ਪੁੱਤਰ ਕਿਸ਼ੋਰ ਚੰਦ ਵਾਸੀ ਬੁੱਢਾਬੜ ਥਾਣਾ ਹਾਜੀਪੁਰ ਵਜੋਂ ਹੋਈ ਹੈ ਤੇ ਉਸ ਦਾ ਡੋਪ ਟੈੱਸਟ ਪਾਜਟਿਵ ਆਉਣ ਕਰਕੇ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ |
ਜੋੜ ਮੇਲਾ 2 ਨੂੰ
ਮਾਹਿਲਪੁਰ, 26 ਮਈ (ਰਜਿੰਦਰ ਸਿੰਘ)-ਬੰਗਾ ਖਾਨਦਾਨ ਵਲੋਂ ਪਿੰਡ ਚੱਕ ਨਾਥਾਂ ਦੇ ਸ੍ਰੀ ਹਰਿ ਮੰਦਿਰ ਦੇਹਰੀ ਸਾਹਿਬ ਵਿਖੇ 46ਵਾਂ ਸਾਲਾਨਾ ਜੋੜ ਮੇਲਾ 2 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਚਮਨ ਲਾਲ ਨੰਗਲ ਖਿਡਾਰੀਆ, ਪ੍ਰਧਾਨ ਹਰਮੇਸ਼ ਬੰਗਾ, ਉਪ ਪ੍ਰਧਾਨ ਰਾਮ ਬੰਗਾ ਨੇ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਗਾਇਕ ਮਨੀ ਮਾਨ, ਗੈਰੀ ਬੀ, ਰਿਪਨ ਬੰਗਾ ਤੇ ਗਾਇਕਾ ਬਲਵੀਰ ਰਾਗਣੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਰਣਜੀਤ ਸਿੰਘ ਨੂੰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਮਿਲਣਾ ਮਾਣ ਵਾਲੀ ਗੱਲ-ਜੱਸੀ ਰਾਪੁਰ ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ, ਟ੍ਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।