07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੰਜਾਬ 'ਵਰਸਿਟੀ ਦੇ ਖੇਤਰੀ ਸੈਂਟਰ 'ਚ ਬੀ. ਈ. 'ਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 26 ਤੱਕ

ਅਜੀਤ ਡੈਸਕ 24-05-2026
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਵਲੋਂ 2026-27 ਸੈਸ਼ਨ ਲਈ ਯੂ. ਆਈ. ਈ. ਟੀ., ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਸਵਾਮੀ ਸਰਵਾਨੰਦ ਗਿਰੀ ਹੁਸ਼ਿਆਰਪੁਰ ਵਿਖੇ ਪੀ. ਯੂ. ਐਲ. ਈ. ਈ. ਟੀ.-2026 ਰਾਹੀਂ ਬੀ. ਈ. ਦਾਖ਼ਲੇ (ਦੂਜੇ ਸਾਲ) 'ਚ ਲੇਟ ਐਂਟਰੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਇਸ ਸੰਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਯੂ. ਆਈ. ਈ. ਟੀ., ਪੀ. ਯੂ. ਐਸ. ਐਸ. ਜੀ. ਆਰ. ਸੀ. ਹੁਸ਼ਿਆਰਪੁਰ ਵਿਖੇ ਬੀ. ਈ. ਕੋਰਸ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਪੀ. ਯੂ. ਐਲ. ਈ. ਈ. ਟੀ. ਦਾਖਲਾ ਪ੍ਰੀਖਿਆ 14 ਜੂਨ ਨੂੰ ਲਈ ਜਾਵੇਗੀ ਅਤੇ ਇਸ ਸੰਬੰਧੀ ਚਾਹਵਾਨ 26 ਮਈ ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਦਕਿ ਫ਼ੀਸ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 29 ਮਈ ਹੈ |
ਪਿਛਲੀ ਖ਼ਬਰ ਸੈਣੀਬਾਰ ਸਕੂਲ ਦੇ ਅੱਵਲ ਰਹੇ ਵਿਦਿਆਰਥੀਆਂ ਨੂੰ ਜਥੇ. ਰਣਧੀਰ ਸਿੰਘ ਨੇ ਦਿੱਤਾ ਇਨਾਮ ਅਗਲੀ ਖ਼ਬਰ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।