07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦਾ ਜਥਾ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਸਮੇਂ। ਕਿਰਤੀ ਕਿਸਾਨ ਯੂਨੀਅਨ ਦਾ ਜਥਾ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਿਲ ਹੋਣ ਲਈ ਰਵਾਨਾ

ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦਾ ਜਥਾ ਪ੍ਰਧਾਨ ਗੁਰਦੇਵ ਸਿੰਘ ਚੌਹੜ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਪਿੰਡ ਸੁੱਜੋਂ ਤੋਂ ਰਵਾਨਾ ਹੋਇਆ। ਜਥੇ ਨੂੰ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਨੇ ਰਵਾਨਾ ਕਰਦਿਆ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਦੇਸ਼ ਨੂੰ ਅਮਰੀਕਾ ਦੀ ਟਰੰਪ ਸਰਕਾਰ ਅੱਗੇ ਗੋਡੇ ਟੇਕ ਕੇ ਵਪਾਰ ਮੁਕਤ ਸਮਝੌਤਾ ਕਰ ਰਹੀ ਹੈ।

ਅਜੀਤ ਡੈਸਕ 07-09-2026
ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦਾ ਜਥਾ ਪ੍ਰਧਾਨ ਗੁਰਦੇਵ ਸਿੰਘ ਚੌਹੜ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਪਿੰਡ ਸੁੱਜੋਂ ਤੋਂ ਰਵਾਨਾ ਹੋਇਆ। ਜਥੇ ਨੂੰ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਨੇ ਰਵਾਨਾ ਕਰਦਿਆ ਕਿਹਾ ਕਿ ਸੈਂਟਰ ਦੀ ਮੋਦੀ ਸਰਕਾਰ ਦੇਸ਼ ਨੂੰ ਅਮਰੀਕਾ ਦੀ ਟਰੰਪ ਸਰਕਾਰ ਅੱਗੇ ਗੋਡੇ ਟੇਕ ਕੇ ਵਪਾਰ ਮੁਕਤ ਸਮਝੌਤਾ ਕਰ ਰਹੀ ਹੈ। ਦੇਸ਼ ਦੇ ਹਵਾਈ ਅੱਡੇ, ਰੇਲਵੇ ਸਟੇਸ਼ਨ ਤੇ ਹੋਰ ਅਦਾਰੇ ਆਪਣੇ ਮਿੱਤਰਾਂ ਅੰਡਾਨੀ ਤੇ ਅੰਬਾਨੀ ਨੂੰ ਵੇਚ ਰਹੀ ਹੈ। ਜਥੇ ਵਿਚ ਪ੍ਰਧਾਨ ਗੁਰਦੇਵ ਸਿੰਘ ਚੌਹੜ, ਰਘਵੀਰ ਸਿੰਘ ਸੁੱਜੋਂ, ਅਵਤਾਰ ਸਿੰਘ, ਤੇਜਿੰਦਰ ਸਿੰਘ, ਭੁਪਿੰਦਰ ਸਿੰਘ, ਇਕਬਾਲ ਸਿੰਘ, ਮਨਜੀਤ ਸਿੰਘ ਫੌਜੀ, ਰਾਜ ਕੁਮਾਰ ਬੰਗਾ, ਬਲਰਾਜ ਸਿੰਘ ਨੰਬਰਦਾਰ ਕਰੀਹਾ, ਜਸਵੀਰ ਸਿੰਘ ਮੰਗੂਵਾਲ, ਇੰਦਰਜੀਤ ਸਿੰਘ, ਸਤਵੰਤ ਸਿੰਘ, ਹਰਭਜਨ ਸਿੰਘ, ਬਲਵੀਰ ਸਿੰਘ ਸਕੋਹਪੁਰ, ਅਵਤਾਰ ਸਿੰਘ ਸਕੋਹਪੁਰ, ਬਲਜਿੰਦਰ ਸਿੰਘ ਸੁਜੋਂ, ਲਵਪ੍ਰੀਤ ਸਿੰਘ ਸੁਜੋਂ, ਵਿਨੇ ਫਰੀਦ ਸਿੰਘ, ਪਰਮਜੋਤ ਸਿੰਘ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਲਸਾ ਕਾਲਜ ਬੰਗਾ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਅਧਿਆਪਕ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।