07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਚੌਧਰੀ ਬਲਵੀਰ ਸਿੰਘ ਦੀ ਯਾਦ 'ਚ ਕੱਲ੍ਹ ਹੋਣ ਵਾਲੇ ਸਮਾਗਮ ਸੰਬੰਧੀ ਮੀਟਿੰਗ

ਅਜੀਤ ਡੈਸਕ 09-05-2026
ਹੁਸ਼ਿਆਰਪੁਰ, 8 ਮਈ (ਨਰਿੰਦਰ ਸਿੰਘ ਬੱਡਲਾ)-ਚੌਧਰੀ ਬਲਵੀਰ ਸਿੰਘ ਦੇ ਯਾਦ 'ਚ ਸ਼ਰਧਾਂਜਲੀ ਸਮਾਗਮ 10 ਮਈ ਨੂੰ ਸ਼ਿਮਲਾ ਪਹਾੜੀ ਚੌਕ ਨੇੜੇ ਗੰਜਾ ਸਕੂਲ ਸੈਣੀ ਭਵਨ ਵਿਖੇ ਹੁਸ਼ਿਆਰਪੁਰ ਵਿਖੇ ਕੁਲਵੰਤ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਇਆ ਜਾਵੇਗਾ | ਸਮਾਗਮ ਦੀਆਂ ਤਿਆਰੀਆਂ ਸੰਬੰਧੀ ਪਿੰਡ ਨੰਗਲ ਸ਼ਹੀਦਾਂ ਵਿਖੇ ਰੌਸ਼ਨ ਲਾਲ ਸੈਣੀ ਦੇ ਘਰ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਚੌਧਰੀ ਬਲਵੀਰ ਸਿੰਘ ਸੰਬੰਧੀ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਚੌਧਰੀ ਬਲਵੀਰ ਸਿੰਘ ਦੇ ਸ਼ਹੀਦੀ ਸਮਾਗਮ ਵੱਡੇ ਪੱਧਰ 'ਤੇ ਮਨਾਉਣ ਲਈ ਸਹਿਯੋਗ ਦੇਣ ਦਾ ਪ੍ਰਾਣ ਲਿਆ | ਮੀਟਿੰਗ 'ਚ ਪ੍ਰੇਮ ਸੈਣੀ ਜ਼ਿਲ੍ਹਾ ਪ੍ਰਧਾਨ, ਕਿਰਪਾਲ ਸਿੰਘ ਪਾਲੀ ਜ਼ਿਲ੍ਹਾ ਯੂਥ ਪ੍ਰਧਾਨ, ਰੌਸ਼ਨ ਲਾਲ ਸੈਣੀ, ਹਰਵਿੰਦਰ ਸਿੰਘ ਸੈਣੀ, ਜਗਮੋਹਨ ਸਿੰਘ ਸੈਣੀ, ਮਲਕੀਤ ਸਿੰਘ ਸੈਣੀ, ਬਲਦੇਵ ਕਿ੍ਸ਼ਨ ਸੈਣੀ, ਅਜੀਤ ਸਿੰਘ ਸੈਣੀ, ਸਤਨਾਮ ਸਿੰਘ ਸੈਣੀ, ਅਵਤਾਰ ਸਿੰਘ ਸੈਣੀ, ਜਰਨੈਲ ਸਿੰਘ ਸੈਣੀ, ਨਰਿੰਦਰ ਸਿੰਘ ਸੈਣੀ, ਸੰਜੀਵ ਕੁਮਾਰ ਸੈਣੀ ਹਾਜ਼ਰ ਸਨ |
ਪਿਛਲੀ ਖ਼ਬਰ ਸਮੇਂ ਤੋਂ ਪਹਿਲਾਂ ਖੁੱਲ੍ਹੇ ਠੇਕੇ 'ਤੇ ਵਿਕਦੀ ਸ਼ਰ੍ਹੇਆਮ ਸ਼ਰਾਬ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਪਿੰਡ ਅਕਾਲਗੜ੍ਹ ਵਿਖੇ ਜੋੜ ਮੇਲਾ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।