07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਮੇਂ ਤੋਂ ਪਹਿਲਾਂ ਖੁੱਲ੍ਹੇ ਠੇਕੇ 'ਤੇ ਵਿਕਦੀ ਸ਼ਰ੍ਹੇਆਮ ਸ਼ਰਾਬ

ਅਜੀਤ ਡੈਸਕ 09-05-2026

ਫੁੱਲਾਂਵਾਲ, 8 ਮਈ (ਮਨਜੀਤ ਸਿੰਘ ਦੁੱਗਰੀ)-ਪੰਜਾਬ ਆਬਕਾਰੀ ਵਿਭਾਗ ਵਲੋਂ ਕਿਸੇ ਵੀ ਜਗ੍ਹਾ 'ਤੇ ਸ਼ਰਾਬ ਦੇ ਠੇਕਿਆਂ ਦਾ ਖੁੱਲਣ ਦਾ ਸਮਾਂ ਸਵੇਰੇ 9.00 ਵਜੇ ਤੋਂ ਹੈ, ਪਰ ਇਸ ਦੇ ਬਾਵਜੂਦ ਕਈ ਥਾਵਾਂ ਤੇ ਸ਼ਰਾਬ ਵਿਕ੍ਰੇਤਾਵਾਂ ਵਲੋਂ ਆਬਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਸਵੇਰੇ 8.30 ਵਜੇ ਹੀ ਠੇਕੇ ਖੋਲ੍ਹ ਕੇ ਸ਼ਰ੍ਹੇਆਮ ਸ਼ਰਾਬ ਦੀ ਵਿੱਕਰੀ ਕੀਤੀ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਅੱਜ ਸਾਹਮਣੇ ਆਇਆ, ਜਦੋਂ ਸੂਆ ਸੜਕ, ਜਿਸ ਨੂੰ ਇੱਟਾਂ ਵਾਲੀ ਸੜਕ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਏ.ਬੀ. ਲਿਉਕਰ ਵਾਲਿਆਂ ਦੇ ਸ਼ਰਾਬ ਦੇ ਠੇਕੇ ਦਾ ਅੱਧਾ ਸ਼ਟਰ ਖੋਲ੍ਹ ਕੇ ਸ਼ਰਾਬ ਵੇਚੀ ਜਾ ਰਹੀ ਸੀ। ਇਸ ਦੌਰਾਨ ਠੇਕੇ ਦੇ ਸਾਹਮਣੇ ਹੀ ਪੁਲਿਸ ਦੀ ਗੱਡੀ ਵੀ ਮੌਜੂਦ ਸੀ, ਜਿਸ ਤੋਂ ਭਾਵ ਇਨ੍ਹਾਂ ਸ਼ਰਾਬ ਵਿਕ੍ਰੇਤਾਵਾਂ ਨੂੰ ਪੁਲਿਸ ਦਾ ਵੀ ਕੋਈ ਭੈਅ ਨਹੀਂ ਹੈ।
ਕੀ ਕਹਿਣਾ ਹੈ ਆਬਕਾਰੀ ਵਿਭਾਗ ਦਾ
ਜਦੋਂ ਇਸ ਬਾਬਤ ਆਬਕਾਰੀ ਵਿਭਾਗ ਦੇ ਅਧਿਕਾਰੀ ਨਵਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਬਕਾਰੀ ਵਿਭਾਗ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਹੈ। ਇਸ ਸ਼ਰਾਬ ਦੇ ਠੇਕੇ ਵਾਲਿਆਂ ਦਾ ਸਮੇਂ ਤੋਂ ਪਹਿਲਾਂ ਠੇਕਾ ਖੋਲ੍ਹਣ 'ਤੇ ਬਣਦਾ ਚਾਲਾਨ ਕੀਤਾ ਜਾਵੇਗਾ।

ਪਿਛਲੀ ਖ਼ਬਰ ਰਾਹੋਂ ਪੁਲਿਸ ਵਲੋਂ ਫਿਲੌਰ ਚੌਕ 'ਚ ਨਾਕਾਬੰਦੀ ਕਰਕੇ ਕੀਤੀ ਵਾਹਨਾਂ ਦੀ ਜਾਂਚ ਅਗਲੀ ਖ਼ਬਰ ਚੌਧਰੀ ਬਲਵੀਰ ਸਿੰਘ ਦੀ ਯਾਦ 'ਚ ਕੱਲ੍ਹ ਹੋਣ ਵਾਲੇ ਸਮਾਗਮ ਸੰਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।