07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੱਜੋਦਿਉਤਾ ਸਕੂਲ 'ਚ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 09-05-2026
ਸ਼ਾਮਚੁਰਾਸੀ, 8 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸਰਕਾਰੀ ਕੰਨਿਆ ਹਾਈ ਸਕੂਲ ਸੂਸ ਪੱਜੋਦਿਉਤਾ ਵਿਖੇ ਵਧੀਆ ਅੰਕ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਠਵੀਂ ਕਲਾਸ ਦੇ ਨਤੀਜਿਆਂ 'ਚ ਗੁਰਲੀਨ ਕੌਰ ਨੇ 600 'ਚੋਂ 575 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ, ਕਿਰਨ ਅਤੇ ਹਰਨੂਰ ਕੌਰ ਨੇ 600 'ਚੋਂ 568 ਅੰਕ ਹਾਸਿਲ ਕਰਕੇ ਸਾਂਝੇ ਤੌਰ 'ਤੇ ਦੂਜਾ ਸਥਾਨ ਤੇ ਸਾਰਿਕਾ ਨੇ 600 'ਚੋਂ 535 ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਉਨ੍ਹਾਂ ਸਮੂਹ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਸਕੂਲ ਦੇ ਸਮੂਹ ਮਿਹਨਤੀ ਸਟਾਫ਼ ਨੂੰ ਇਸ ਸ਼ਾਨਦਾਰ ਸਫਲਤਾ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜਾ ਅਧਿਆਪਕਾਂ ਦੀ ਸਹੀ ਰਹਿਨੁਮਾਈ ਤੇ ਬੱਚਿਆਂ ਦੀ ਦਿਨ-ਰਾਤ ਦੀ ਮਿਹਨਤ ਦਾ ਸਿੱਟਾ ਹੈ | ਇਸ ਮੌਕੇ ਬਲਵੀਰ ਸਿੰਘ, ਹਰੀਸ਼ ਕੁਮਾਰ, ਜਸਪਾਲ, ਰਿਤੂ ਬਾਲਾ, ਸਿਮਰਜੀਤ ਕੌਰ, ਸੁਨੀਤਾ ਰਾਣੀ, ਰਾਜਪਾਲ ਕੌਰ, ਮੈਡਮ ਗੁਰਬਖ਼ਸ਼ ਕੌਰ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਰਾਂ ਗੋਤ ਜਠੇਰਿਆਂ ਦਾ ਜੋੜ ਮੇਲਾ 17 ਨੂੰ ਅਗਲੀ ਖ਼ਬਰ ਡੇਂਗੂ ਤੇ ਮਲੇਰੀਆ ਰੋਕਥਾਮ ਸੰਬੰਧੀ ਮੁਹਿੰਮ ਤਹਿਤ ਅਰਬਨ ਖੇਤਰ 'ਚ 'ਡਰਾਈ ਡੇ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।