08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਬਾਬਾ ਡੋਲੂ ਵਾਲੇ ਦੇ ਦਰਬਾਰ ਪੰਡੋਰੀ ਬੀਤ ਵਿਖੇ ਗੁੱਗਾ ਨੌਮੀ ਦਾ ਭੰਡਾਰਾ ਕਰਵਾਇਆ

ਟੱਪਰੀਆਂ ਖੁਰਦ, 7 ਸਤੰਬਰ (ਬੂਥਗੜ੍ਹੀਆ)-ਬਾਬਾ ਸਾਧੂ ਰਾਮ ਦੇ ਦਰਬਾਰ ਡੋਲੂ ਵਾਲਿਆਂ ਦੇ ਦਰਬਾਰ ਪਿੰਡ ਪੰਡੋਰੀ ਬੀਤ ਵਿਖੇ ਮੌਜੂਦਾ ਗੱਦੀ ਨਸ਼ੀਨ ਭਗਤ ਗੁਰਚਰਨ ਦਾਸ ਮੁੰਦਰਾਂ ਵਾਲਿਆਂ ਦੀ ਅਗਵਾਈ ਵਿਚ ਜਨਮ ਅਸ਼ਟਮੀ ਤੇ ਗੁੱਗਾ ਨੌਮੀ ਦਾ ਸਲਾਨਾ ਭੰਡਾਰਾ ਸਮੂਹ ਸੰਗਤਾਂ ਤੇ ਪਿੰਡ ਵਾਸੀਆ ਦੇ ਸਹਿਯੋਗ ਦੇ ਸਦਕਾ ਕਰਵਾਇਆ। ਭੰਡਾਰੇ ਦੇ ਦੌਰਾਨ ਸਵੇਰੇ 11 ਵਜੇ ਹਵਨ ਯੱਗ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ।

ਅਜੀਤ ਡੈਸਕ 08-09-2026
ਟੱਪਰੀਆਂ ਖੁਰਦ, 7 ਸਤੰਬਰ (ਬੂਥਗੜ੍ਹੀਆ)-ਬਾਬਾ ਸਾਧੂ ਰਾਮ ਦੇ ਦਰਬਾਰ ਡੋਲੂ ਵਾਲਿਆਂ ਦੇ ਦਰਬਾਰ ਪਿੰਡ ਪੰਡੋਰੀ ਬੀਤ ਵਿਖੇ ਮੌਜੂਦਾ ਗੱਦੀ ਨਸ਼ੀਨ ਭਗਤ ਗੁਰਚਰਨ ਦਾਸ ਮੁੰਦਰਾਂ ਵਾਲਿਆਂ ਦੀ ਅਗਵਾਈ ਵਿਚ ਜਨਮ ਅਸ਼ਟਮੀ ਤੇ ਗੁੱਗਾ ਨੌਮੀ ਦਾ ਸਲਾਨਾ ਭੰਡਾਰਾ ਸਮੂਹ ਸੰਗਤਾਂ ਤੇ ਪਿੰਡ ਵਾਸੀਆ ਦੇ ਸਹਿਯੋਗ ਦੇ ਸਦਕਾ ਕਰਵਾਇਆ। ਭੰਡਾਰੇ ਦੇ ਦੌਰਾਨ ਸਵੇਰੇ 11 ਵਜੇ ਹਵਨ ਯੱਗ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ। ਬਾਬਾ ਜੀ ਦੀ ਸ਼ਬਦ-ਚੌਂਕੀ ਰਾਤ ਦੇ ਸਮੇਂ ਸਿੱਧ ਬਾਬਾ ਜੰਬੂਜੀਤ ਭਜਨ ਮੰਡਲੀ ਕਾਲਾ ਗੁੱਜਰ ਐਂਡ ਪਾਰਟੀ ਬੂਥਗੜ੍ਹ ਵਾਲੇ, ਸੰਦੀਪ ਉਧਨੋਵਾਲ, ਵੱਖ-ਵੱਖ ਧਾਰਮਿਕ ਕਲਾਕਾਰਾਂ ਵਲੋਂ ਸੰਗਤਾਂ ਨੂੰ ਆਪਣੇ ਭਜਨਾਂ ਦੇ ਨਿਹਾਲ ਕੀਤਾ। ਭੰਡਾਰੇ ’ਤੇ ਸੰਗਤਾਂ ਦੇ ਦੁਆਰਾ ਬਾਬਾ ਜੀ ਦੇ ਦਰਬਾਰ ’ਤੇ ਬੈਂਡ ਵਾਜਿਆਂ ਦੇ ਨਾਲ ਆਪਣੀਆਂ ਮਨੋਕਾਮਨਾ ਪੂਰੀਆਂ ਹੋਣ ’ਤੇ ਸੁੱਖਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ। ਸਮਾਗਮ ਦੌਰਾਨ ਪਹੁੰਚੇ ਡਿਪਟੀ ਸਪੀਕਰ ਪੰਜਾਬ ਸਰਕਾਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ, ਹਲਕਾ ਇੰਚਾਰਜ ਨਵਾਂਸ਼ਹਿਰ ਰੌਬੀ ਕੰਗ, ਆਮ ਆਦਮੀ ਪਾਰਟੀ ਬਲਾਚੌਰ ਦੇ ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਦਾ ਭਗਤ ਗੁਰਚਰਨ ਦਾਸ ਮੁੰਦਰਾਂ ਵਾਲਿਆਂ ਵਲੋਂ ਵਿਸ਼ੇਸ਼ ਸਨਮਾਨ ਵੀ ਕੀਤਾ। ਇਸ ਮੌਕੇ ਭਗਤ ਗੁਰਚਰਨ ਦਾਸ ਪੰਡੋਰੀ ਬੀਤ, ਭਗਤ ਹਨੀਨਾਥ, ਨਿੱਘੀ ਵਾਲੇ ਭਗਤ, ਭਗਤ ਰੋਸ਼ਨ ਲਾਲ ਨਿੱਕੂ ਬੂਥਗੜ੍ਹਵਾਲੇ, ਭਗਤ ਛੰਮੀ ਉਧਨੋਵਾਲਾ, ਬਾਬਾ ਸੁੰਦਰ ਮੁੰਨੀ ਡੇਰਾ ਕਨੈਲ ਤੋਂ ਪ੍ਰੀਤੀ ਮਹੰਤ, ਬਾਬਾ ਹਾਜੀਪੁਰ ਸਮਾਧਾ ਵਾਲੇ, ਭਗਤ ਬਲਦੇਵ ਨੰਨੂਵਾਲ ਵਾਲੇ, ਭਗਤ ਸ਼ੇਰਾ ਰਾਜੂਮਾਜਰਾ, ਮੋਜੀ ਬਾਬਾ ਧਰਮਪੁਰ ਰਾਮਪਾਲ ਟੋਰੋਵਾਲ, ਚੂਹੜ ਸਿੰਘ ਬੂਥਗੜ੍ਹ, ਰਾਕੇਸ਼ ਜੱਖੇਵਾਲ, ਗੁਰਪ੍ਰੀਤ ਪੰਡੋਰੀ,ਪਵਨ ਕੁਮਾਰ ਪੰਡੋਰੀ, ਪੱਪੂ ਪੋਜੇਵਾਲ, ਰਾਮਜੀ ਦਾਸ, ਦੇਵਰਾਜ, ਸੁੱਚਾ, ਹੁਸਨ ਲਾਲ, ਫੁੱਮਣ ਸਿੰਘ, ਕੇਸ਼ੋ ਦੇਦੜ, ਸਤਪਾਲ ਆਦਿ ਭਗਤ ਗੋਰਖ ਮੰਡਲੀ ਪੰਡੋਰੀ ਬੀਤ ਦੇ ਸਮੂਹ ਸੇਵਾਦਾਰ ਬਾਬਾ ਸਮਾਧੀ ਵਾਲਿਆਂ ਦੀਆਂ ਸੰਗਤਾਂ ਤੇ ਪਿੰਡ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਕਾਮਰੇਡ ਅਜਮੇਰ ਸਿੰਘ ਸਮਰਾ ਦੀ ਯਾਦ ’ਚ ਸ਼ਰਧਾਂਜਲੀ ਸਮਾਗਮ ਅੱਜ ਅਗਲੀ ਖ਼ਬਰ ਭੱਲਾ ਬੇਟ ਤੇ ਕੁਹਾਰ ਮੰਡ ਦੇ ਸਰਬਪੱਖੀ ਵਿਕਾਸ ਲਈ 5 ਲੱਖ ਰੁਪਏ ਦੇ ਗ੍ਰਾਂਟ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।