08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੇਂਗੂ ਤੇ ਮਲੇਰੀਆ ਰੋਕਥਾਮ ਸੰਬੰਧੀ ਮੁਹਿੰਮ ਤਹਿਤ ਅਰਬਨ ਖੇਤਰ 'ਚ 'ਡਰਾਈ ਡੇ' ਮਨਾਇਆ

ਅਜੀਤ ਡੈਸਕ 09-05-2026
ਹੁਸ਼ਿਆਰਪੁਰ, 8 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਜਗਦੀਪ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਅਰਬਨ ਖੇਤਰਾਂ ਵਿਚ 'ਡਰਾਈ ਡੇ' ਮੁਹਿੰਮ ਨੂੰ ਲਾਗੂ ਕੀਤਾ ਗਿਆ | ਇਸ ਮੁਹਿੰਮ ਦਾ ਮੁੱਖ ਉਦੇਸ਼ ਡੇਂਗੂ, ਮਲੇਰੀਆ ਤੇ ਚਿਕਨਗੁਣੀਆ ਵਰਗੀਆਂ ਮੱਛਰ-ਜਨਿਤ ਬਿਮਾਰੀਆਂ ਨੂੰ ਰੋਕਣਾ ਅਤੇ ਲੋਕਾਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ | ਇਸ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਛੱਤਾਂ 'ਤੇ ਪਏ ਟੈਂਕ, ਕੂਲਰਾਂ, ਫਰਿੱਜ ਟਰੇਆਂ, ਗਮਲਿਆਂ, ਪੁਰਾਣੇ ਟਾਇਰਾਂ, ਡੱਬਿਆਂ, ਨਿਰਮਾਣ ਅਧੀਨ ਮਕਾਨਾਂ ਅਤੇ ਹੋਰ ਸੰਭਾਵੀ ਥਾਵਾਂ ਦੀ ਬਰੀਕੀ ਨਾਲ ਜਾਂਚ ਕਰਕੇ ਜਿੱਥੇ ਵੀ ਪਾਣੀ ਖੜ੍ਹਾ ਮਿਲਿਆ, ਉਸ ਨੰੂ ਤੁਰੰਤ ਖ਼ਾਲੀ ਕਰਵਾਇਆ ਗਿਆ | ਨਗਰ ਨਿਗਮ (ਐਮ.ਸੀ.) ਦੀ ਟੀਮ ਵਲੋਂ ਵੱਖ-ਵੱਖ ਸਥਾਨਾਂ ਦੀ ਜਾਂਚ ਦੌਰਾਨ ਲਾਪਰਵਾਹੀ ਪਾਏ ਜਾਣ 'ਤੇ 3 ਚਲਾਨ ਵੀ ਕੀਤੇ ਗਏ | ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਨਿੱਜੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ | ਡਾ. ਜਗਦੀਪ ਨੇ ਦੱਸਿਆ ਕਿ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ ਜਾਂ ਸਰੀਰ ਦਰਦ ਵਰਗੇ ਲੱਛਣ ਦਿੱਖਣ 'ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ 'ਚ ਜਾਂਚ ਕਰਵਾਉਣੀ ਚਾਹੀਦੀ ਹੈ | ਟੀਮਾਂ ਵਲੋਂ ਸ਼ੱਕੀ ਸਥਾਨਾਂ 'ਤੇ ਐਂਟੀ-ਲਾਰਵਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਜਿਥੇ ਲੋੜ ਮਹਿਸੂਸ ਹੋਈ ਉਥੇ ਫੋਗਿੰਗ ਵੀ ਕੀਤੀ ਗਈ |
ਪਿਛਲੀ ਖ਼ਬਰ ਪੱਜੋਦਿਉਤਾ ਸਕੂਲ 'ਚ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਚੇਲਾ-ਮੁਖਸ਼ੂਸਪੁਰ ਕਾਲਜ ਦਾ ਬੀ. ਕਾਮ. ਭਾਗ ਪਹਿਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।