11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੂਸਾਂ ਦੇ ਮੇਲੇ 'ਤੇ ਨਿਸ਼ਾਨ ਸਾਹਿਬ 'ਤੇ ਸੋਨੇ ਦਾ ਛਤਰ ਚੜ੍ਹਾਇਆ ਜਾਵੇਗਾ-ਪ੍ਰਬੰਧਕ

ਅਜੀਤ ਡੈਸਕ 09-05-2026

ਸ਼ਾਮਚੁਰਾਸੀ, 8 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਜਵਾਹਰ ਦਾਸ ਨੂੰ ਸਮਰਪਿਤ 'ਸੂਸਾਂ ਦਾ ਮੇਲਾ' ਇਸ ਵਾਰ 13, 14 ਤੇ 15 ਮਈ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਸੰਬੰਧੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਡੇਰਾ ਬਾਬਾ ਜਵਾਹਰ ਦਾਸ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ (ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ) ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਦੇਖ-ਰੇਖ ਹੇਠ 13 ਮਈ ਤੋਂ 15 ਮਈ ਤੱਕ ਕਰਵਾਏ ਜਾ ਰਹੇ ਵਿਸ਼ਾਲ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸੇਠ ਹਰਭਜਨ ਸਿੰਘ ਤੇ ਮੈਨੇਜਰ ਗੁਰਦਰਸ਼ਨ ਸਿੰਘ ਧਾਮੀ ਨੇ ਦੱਸਿਆ ਕਿ ਇਸ ਵਾਰ ਮੇਲੇ ਦੌਰਾਨ ਨਿਸ਼ਾਨ ਸਾਹਿਬ 'ਤੇ ਸੋਨੇ ਦਾ ਛਤਰ ਚੜ੍ਹਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਿਖੇ 13 ਤੇ 14 ਮਈ ਨੂੰ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ | ਮੇਲੇ ਦੇ ਅੰਤਿਮ ਦਿਨ 15 ਮਈ ਨੂੰ ਸਵੇਰੇ 9:30 ਵਜੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਕਥਾ ਕੀਰਤਨ ਅਤੇ ਸੰਤ ਸਮਾਗਮ ਕਰਵਾਇਆ ਜਾਵੇਗਾ | ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਸਮਾਗਮ ਦੌਰਾਨ ਸੰਪਰਦਾਇ ਦੇ ਮੁਖੀ ਸਾਹਿਬਾਨ ਵੀ ਸ਼ਾਮਿਲ ਹੋਣਗੇ | 15 ਮਈ ਨੂੰ ਨਿਸ਼ਾਨ ਸਾਹਿਬ ਦੇ ਚੋਲ੍ਹੇ ਦੀ ਸੇਵਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ, ਜਿਸ ਦੌਰਾਨ ਨਿਸ਼ਾਨ ਸਾਹਿਬ 'ਤੇ ਸੋਨੇ ਦਾ ਛਤਰ ਚੜ੍ਹਾਇਆ ਜਾਵੇਗਾ | ਮੀਟਿੰਗ 'ਚ ਨੰਬਰਦਾਰ ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ ਗੋਨਾ, ਅਵਤਾਰ ਸਿੰਘ ਕੌਹਜਾ, ਸਰਪੰਚ ਸੁਰਿੰਦਰ ਸਿੰਘ ਲੰਮੇ, ਜਸਵੀਰ ਸਿੰਘ ਫੱਤੋਵਾਲ, ਇੰਦਰ ਸੂਸ, ਰਜਿੰਦਰ ਸਿੰਘ, ਸਰਬਜੀਤ ਪਾਲ, ਪਲਵਿੰਦਰ ਕੋਹਜਾ, ਜਸਪਾਲ ਸਿੰਘ, ਸੀਤਲ ਸਿੰਘ, ਸੁਖਵਿੰਦਰ ਸਿੰਘ, ਬੇਦੀ ਸਿੰਘ, ਰਣਜੀਤ ਸਿੰਘ, ਲਾਭ ਸਿੰਘ, ਪ੍ਰਦੀਪ ਸਿੰਘ, ਵਿਸ਼ਾਲ ਸਿੰਘ, ਜਸਪ੍ਰੀਤ ਸਿੰਘ ਲੱਕੀ, ਹਰਪ੍ਰੀਤ ਸਿੰਘ ਰੌਬੀ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਬੇਕਾਬੂ ਟਰੱਕ ਚਾਲਕ ਨੇ ਮਾਰੀ ਚਾਰ ਲੋਕਾਂ ਨੂੰ ਟੱਕਰ, 2 ਦੀ ਮÏਤ, 2 ਜ਼ਖ਼ਮੀ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 3 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।