11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਦੇ ਨਵੀਨੀਕਰਨ ਦਾ ਉਦਘਾਟਨ ਅੱਜ-ਸੰਤ ਅਮਰਜੀਤ ਸਿੰਘ ਹਰਖੋਵਾਲ

ਅਜੀਤ ਡੈਸਕ 09-05-2026
ਹੁਸ਼ਿਆਰਪੁਰ, 8 ਮਈ (ਨਰਿੰਦਰ ਸਿੰਘ ਬੱਡਲਾ)-ਸੰਤ ਬਾਬਾ ਜਵਾਲਾ ਸਿੰਘ ਚੈਰੀਟੇਬਲ ਹਸਪਤਾਲ ਅੱਤੋਵਾਲ ਦੇ ਨਵੀਨੀਕਰਨ ਦਾ ਉਦਘਾਟਨ 9 ਮਈ ਨੂੰ ਸਵੇਰੇ 9 ਵਜੇ ਕੀਤਾ ਜਾਵੇਗਾ | ਇਸ ਸੰਬੰਧੀ ਸੰਤ ਅਮਰਜੀਤ ਸਿੰਘ ਮੁਖੀ ਹਰਖੋਵਾਲ ਸੰਪ੍ਰਦਾਇ ਨੇ ਦੱਸਿਆ ਕਿ ਇਸ ਹਸਪਤਾਲ ਦੇ ਨਵੀਨੀਕਰਨ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਸੰਬੰਧੀ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਇਲਾਜ ਕੀਤਾ ਜਾਵੇਗਾ ਅਤੇ ਪ੍ਰਸਿੱਧ ਡਾ. ਨਵੀਨ ਚਿਤਕਾਰਾ ਦੀ ਟੀਮ ਵੀ ਮਰੀਜ਼ਾਂ ਦਾ ਇਲਾਜ ਕਰੇਗੀ | ਉਨ੍ਹਾਂ ਦੱਸਿਆ ਕਿ ਹਰੇਕ ਮੰਗਲਵਾਰ ਦਿਮਾਗ, ਹੱਡੀਆਂ ਤੇ ਦਿਲ ਦੇ ਰੋਗਾਂ ਦਾ ਇਲਾਜ, ਹਰੇਕ ਵੀਰਵਾਰ ਦਿਮਾਗ ਤੇ ਹੋਰ ਬਿਮਾਰੀਆਂ ਦਾ ਇਲਾਜ, ਹਰੇਕ ਸਨਿਚਰਵਾਰ ਦਿਮਾਗ ਤੇ ਦਿਲ ਦੇ ਰੋਗਾਂ ਦਾਂ ਇਲਾਜ ਅਤੇ ਹਰੇਕ ਦੂਜੇ ਤੇ ਚੌਥੇ ਸਨਿਚਰਵਾਰ ਡਾ. ਨਵੀਨ ਚਿਤਕਾਰਾ ਵਲੋਂ ਦਿਮਾਗ ਤੇ ਰੀੜ੍ਹ ਦੀ ਹੱਡੀ ਦਾ ਇਲਾਜ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਾਰੇ ਇਲਾਜ ਲੋੜਵੰਦ ਮਰੀਜਾਂ ਦੇ ਵਾਜਵ ਰੇਟਾਂ 'ਤੇ ਉਪਲਬਧ ਹੋਣਗੇ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਆਧੁਨਿਕ ਮਸ਼ੀਨਾਂ ਰਾਹੀਂ ਕੀਤਾ ਜਾਵੇਗਾ |
ਪਿਛਲੀ ਖ਼ਬਰ ਡਾ. ਰਵਜੋਤ ਸਿੰਘ ਵਲੋਂ ਹਰਿਆਣਾ ਤੇ ਸ਼ਾਮਚੁਰਾਸੀ ਨਗਰ ਕੌਂਸਲਾਂ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।