ਗੜ੍ਹਸ਼ੰਕਰ, 30 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਸ਼ਹਿਰ ਦੇ ਵਾਰਡ ਨੰਬਰ-8 ਵਿਚ ਚੰਡੀਗੜ੍ਹ ਰੋਡ ਤੇ ਸ੍ਰੀ ਅਨੰਦਪੁਰ ਸਾਹਿਬ ਰੋਡ ਵਿਚਕਾਰ ਪੈਂਦੀ ਪਰਮਾਰ ਕਲੋਨੀ ਦੀ ਗੰਦੇ ਪਾਣੀ ਦੀ ਸਮੱਸਿਆ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ | ਸ੍ਰੀ ਅਨੰਦਪੁਰ ਸਾਹਿਬ ਰੋਡ ਨੂੰ ਚੰਡੀਗੜ੍ਹ ਰੋਡ ਨਾਲ ਮਿਲਾਉਂਦੀ ਸੜਕ ਦੇ ਨਾਲੇ ਪਿਛਲੇ ਕਈਆ ਸਾਲਾਂ ਤੋਂ ਗੰਦਗੀ ਨਾਲ ਭਰੇ ਹੋਏ ਹਨ ਤੇ ਇਥੇ ਅਨੇਕਾਂ ਪ੍ਰਵਾਸੀ ਲੋਕ ਗੰਦਗੀ ਵਿਚ ਹੀ ਝੁੱਗੀਆਂ 'ਚ ਰਹਿਕੇ ਆਪਣਾ ਜੀਵਨ ਬਸਰ ਕਰ ਰਹੇ ਹਨ | ਨਗਰ ਕੌਂਸਲ ਦੀਆਂ ਚੋਣਾਂ ਸਮੇਂ ਹਰ ਵਾਰ ਵਾਰਡ ਦੀਆਂ ਸਮੱਸਿਆ ਦਾ ਖਾਤਮਾ ਕਰਨ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਕੌਂਸਲਰ ਬਣਨ ਤੋਂ ਬਾਅਦ ਵੀ ਇਸ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕੇ | ਨਾਲਿਆਂ 'ਚ ਲੰਮੇ ਅਰਸੇ ਤੋਂ ਖੜ੍ਹਾ ਪਾਣੀ ਬਿਮਾਰੀਆਂ ਨੂੰ ਹੀ ਸੱਦਾ ਨਹੀਂ ਦੇ ਰਿਹਾ ਸਗੋਂ ਸ਼ਹਿਰ ਦੀ ਸਫ਼ਾਈ ਪੱਖੋਂ ਵਿਵਸਥਾ 'ਤੇ ਵੀ ਸਵਾਲੀਆਂ ਚਿੰਨ੍ਹ ਲਗਾ ਰਿਹਾ ਹੈ | ਵਿਕਾਸ ਨੂੰ ਲੈ ਕੇ ਗੜ੍ਹਸ਼ੰਕਰ ਸ਼ਹਿਰ 'ਚ ਲੱਖਾਂ, ਕਰੋੜਾਂ ਰੁਪਏ ਖਰਚ ਕਰਕੇ ਵਿਕਾਸ ਕਰਵਾਉਣ ਦੇ ਦਾਅਵੇ ਕਰਨ ਵਾਲੇ ਆਗੂ ਗੜ੍ਹਸ਼ੰਕਰ ਸ਼ਹਿਰ ਦੇ ਇਸ ਵਾਰਡ ਦੀ ਗੰਦੇ ਪਾਣੀ ਦੀ ਸਮੱਸਿਆ ਦਾ ਨਿਪਟਾਰਾ ਕਰਨ 'ਚ ਨਾਕਾਮ ਰਹੇ ਹਨ |
ਪਰਮਾਰ ਕਲੋਨੀ ਦੇ ਗੰਦੇ ਪਾਣੀ ਦਾ ਹੱਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਅਜੀਤ ਡੈਸਕ
31-03-2026