18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਗੈਸ ਵਾਹਨ ਤੇ ਮੋਟਰਸਾਈਕਲ ਦੀ ਟੱਕਰ 'ਚ ਐੱਸ. ਆਈ. ਦੀ ਮੌਤ

ਅਜੀਤ ਡੈਸਕ 31-03-2026
ਸੈਲਾ ਖ਼ੁਰਦ, 30 ਮਾਰਚ (ਹਰਵਿੰਦਰ ਸਿੰਘ ਬੰਗਾ)-ਪਿੰਡ ਡਾਨਸੀਵਾਲ ਨਜ਼ਦੀਕ ਗੈਸ ਵਾਹਨ ਗੱਡੀ ਨੰਬਰ ਐੱਚ.ਆਰ. 68 ਬੀ-4228 ਅਤੇ ਹੀਰੋ ਮੋਟਰਸਾਈਕਲ ਨੰਬਰ ਪੀ.ਬੀ. 07 ਬੀ.ਵਾਈ-1725 ਦੀ ਆਹਮੋ-ਸਾਹਮਣੇ ਹੋਈ ਟੱਕਰ ਦੌਰਾਨ ਮੋਟਰਸਾਈਕਲ ਚਾਲਕ ਪੰਜਾਬ ਪੁਲਿਸ ਦੇ ਅਧਿਕਾਰੀ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਗੈਸ ਵਾਹਨ ਮਾਹਿਲਪੁਰ ਵਲੋਂ ਆ ਰਿਹਾ ਸੀ, ਜਦਕਿ ਸਬ ਇੰਸਪੈਕਟਰ ਚਤਵਿੰਦਰ ਸਿੰਘ ਗੜ੍ਹਸ਼ੰਕਰ ਵਲੋਂ ਮਾਹਿਲਪੁਰ ਨੂੰ ਆ ਰਿਹਾ ਸੀ | ਜਦੋਂ ਇਹ ਡਾਨਸੀਵਾਲ ਨਜ਼ਦੀਕ ਪਹੁੰਚੇ ਤਾਂ ਮੋਟਰਸਾਈਕਲ ਤੇ ਗੈਸ ਵਾਹਨ ਦੀ ਟੱਕਰ ਹੋ ਗਈ ਤੇ ਐੱਸ.ਆਈ. ਦੀ ਮੌਕੇ 'ਤੇ ਮੌਤ ਹੋ ਗਈ | ਸਥਾਨਕ ਪੁਲਿਸ ਚੌਕੀ ਇੰਚਾਰਜ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਗੈਸ ਵਾਹਨ ਦੇ ਚਾਲਕ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ | ਜ਼ਿਕਰਯੋਗ ਹੈ ਕਿ ਭਾਰਟਾ ਗਣੇਸ਼ਪੁਰ ਦੇ ਵਾਸੀ ਮਿ੍ਤਕ ਚਤਵਿੰਦਰ ਸਿੰਘ ਬਤੌਰ ਐਸ.ਆਈ. ਥਾਣਾ ਮਾਹਿਲਪੁਰ 'ਚ ਡਿਊਟੀ 'ਤੇ ਤਾਇਨਾਤ ਸਨ ਅਤੇ ਉਨ੍ਹਾਂ ਅਗਲੇ ਸਾਲ ਸੇਵਾਮੁਕਤ ਹੋਣਾ ਸੀ |
ਪਿਛਲੀ ਖ਼ਬਰ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਖ਼ਿਲਾਫ਼ ਦਾਇਰ ਹਲਫ਼ਨਾਮਾ ਨਿੰਦਣਯੋਗ- ਸੈਣੀ ਅਗਲੀ ਖ਼ਬਰ ਪਰਮਾਰ ਕਲੋਨੀ ਦੇ ਗੰਦੇ ਪਾਣੀ ਦਾ ਹੱਲ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।