ਬੁੱਲ੍ਹੋਵਾਲ, 29 ਮਾਰਚ (ਲੁਗਾਣਾ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲਾਂਬੜਾ ਵਿਖੇ ਸਕੂਲ ਵਿਦਿਆਰਥੀਆ ਦਾ ਸਲਾਨਾ ਇਨਾਮ ਵੰਡ ਸਮਾਗਮ ਮੁੱਖ ਅਧਿਆਪਕਾ ਮੈਡਮ ਸਤਵੰਤ ਕੌਰ ਲੁਗਾਣਾ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਪਿੰਡ ਲਾਂਬੜਾ ਦੇ ਸਰਪੰਚ ਸ਼ਮਨਦੀਪ ਸਿੰਘ ਅਤੇ ਸਕੂਲ ਕਮੇਟੀ ਮੈਂਬਰ ਤਰਲੋਚਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਦੌਰਾਨ ਉਨ੍ਹਾਂ ਸਕੂਲ ਵਿਚ ਪੜਦੇ ਨਰਸਰੀ ਤੋਂ ਪੰਜਵੀ ਤੱਕ ਦੇ ਵਿਦਿਆਰਥੀ ਜਿਨ੍ਹਾਂ ਨਤੀਜੇ ਵਿਚੋਂ ਵਧੀਆਂ ਕਾਰਗੁਜ਼ਾਰੀ ਦਿਖਾ ਕੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਨੂੰ ਯਾਦਗਾਰੀ ਚਿੰਨ੍ਹ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਸਨਮਾਨ ਕਰਨ ਵਾਲਿਆ ਵਿਚ ਸਰਪੰਚ ਸ਼ਮਨਦੀਪ ਸਿੰਘ, ਸਕੂਲ ਕਮੇਟੀ ਮੈਂਬਰ ਤਰਲੋਚਨ ਸਿੰਘ, ਅਧਿਆਪਕ ਮਨਿੰਦਰ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ, ਚੇਅਰਪਰਸਨ ਸਵਿਤਾ ਰਾਣੀ, ਹਰਵਿੰਦਰ ਕੌਰ, ਸੰਦੀਪ ਕੌਰ, ਸੁਨੀਤਾ ਕੁਮਾਰੀ, ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਬਲਵੀਰ ਕੌਰ, ਮਨਜੀਤ ਕੌਰ, ਰਜਵਿੰਦਰ ਕੌਰ, ਬਖਸ਼ੋ ਦੇਵੀ, ਰੇਖਾ ਰਾਣੀ, ਗੁਰਜੀਤ ਕੌਰ, ਛਿੰਦਰ ਕੌਰ, ਮਲਕੀਤ ਕੌਰ, ਅੰਜੂ ਬਾਲਾ, ਮੀਰਾ, ਸੁਦੇਸ਼ ਕੁਮਾਰੀ, ਜੂਨਾਂ, ਮਨਪ੍ਰੀਤ ਕੌਰ ਤੇ ਸੰਦੀਪ ਕੌਰ ਵੀ ਹਾਜ਼ਰ ਸਨ | ਇਸ ਮੌਕੇ ਸਕੂਲ ਇੰਚਾਰਜ ਮੈਡਮ ਸਤਵੰਤ ਕੌਰ ਤੇ ਸਕੂਲ ਸਟਾਫ਼ ਵੱਲੋਂ ਆਏ ਮਹਿਮਾਨਾਂ ਨੂੰ ਵੀ ਯਾਦਗਾਰੀ ਚਿੰਨ੍ਹ ਸਨਮਾਨ ਵਜੋਂ ਭੇਟ ਕੀਤੇ |