ਦਸੂਹਾ : ਸੈਂਟਰ ਹੈੱਡ ਟੀਚਰ ਗੁਰਦੀਪ ਸਿੰਘ ਜੀ ਦਾ ਜਨਮ 1 ਅਪ੍ਰੈਲ 1968 ਨੂੰ ਪਿਤਾ ਸ਼੍ਰੀ ਨਰੰਜਣ ਸਿੰਘ ਅਤੇ ਮਾਤਾ ਸ਼੍ਰੀਮਤੀ ਚੰਨਣ ਕੌਰ ਦੇ ਘਰ ਪਿੰਡ ਤੇ ਡਾਕ ਜ਼ਹੂਰਾ ਵਿਖੇ ਹੋਇਆ | ਉਨ੍ਹਾਂ ਬੀ.ਕਾਮ ਸਰਕਾਰੀ ਕਾਲਜ ਟਾਂਡਾ ਉੜਮੁੜ ਤੋਂ ਕੀਤੀ | ਬੀ.ਐੱਡ, ਐੱਮ.ਏ. ਪੰਜਾਬੀ 1989 ਨੂੰ ਕੀਤੀ ਅਤੇ ਈ.ਟੀ.ਟੀ. ਡਾਈਟ ਫ਼ਿਰੋਜਪੁਰ 1992-94 ਵਿਚ ਕੀਤੀ | 13 ਮਈ 1995 ਨੂੰ ਈ.ਟੀ.ਟੀ. ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਜਮਾਲ (ਟਾਂਡਾ-1) ਤੋਂ ਸ਼ੁਰੂ ਕੀਤਾ | ਇਸ ਤੋਂ ਬਾਅਦ ਆਪ ਨੇ ਸਰਕਾਰੀ ਪ੍ਰਾਇਮਰੀ ਸਕੂਲ ਹਰਮਾ, ਸਰਕਾਰੀ ਪ੍ਰਾਇਮਰੀ ਸਕੂਲ ਜੌੜਾ ਬਘਿਆੜੀ, ਪੁਰਾਣਾ ਭੰਗਾਲਾ ਵਿਖੇ ਵੀ ਸੇਵਾਵਾਂ ਨਿਭਾਈਆਂ | ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਣਕ ਢੇਰੀ ਵਿਖੇ ਹੈੱਡ ਟੀਚਰ ਵਜੋਂ ਹੋਈ | ਨਵੰਬਰ 2020 ਨੂੰ ਆਪ ਦੀ ਬਦਲੀ ਸੈਂਟਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬੀਰਮਪੁਰ ਵਿਖੇ ਹੋਈ | ਅੱਜ ਮਿਤੀ 31 ਮਾਰਚ 2026 ਨੂੰ ਆਪ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਰਿਟਾਇਰ ਹੋ ਰਹੇ ਹੋ | ਵਲੋਂ : ਜਗਜੀਤ ਸਿੰਘ ਭੁੱਲਰ