ਬੁੱਲ੍ਹੋਵਾਲ, 29 ਮਾਰਚ (ਲੁਗਾਣਾ)-ਸੈਣੀ ਬਾਰ ਸਕੂਲ ਕਾਲਜ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀ ਬਾਰ ਪਬਲਿਕ ਸਕੂਲ ਬੁੱਲ੍ਹੋਵਾਲ ਵਿਚ ਪੜ੍ਹਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਜਮਾਤਾਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ, ਜਿਸ 'ਚ ਸਾਰੀਆਂ ਹੀ ਜਮਾਤਾਂ 'ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਸਕੂਲ ਵਿਚ ਕਰਵਾਇਆ ਜਾਣ ਵਾਲਿਆਂ ਸਹਿ-ਪਾਠਕ੍ਰਮ ਗਤੀਵਿਧੀਆਂ 'ਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ | ਇਸ ਸਬੰਧੀ ਸਕੂਲ ਪਿ੍ੰ. ਸਤਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਮਿਹਨਤੀ ਸਟਾਫ਼ ਤੇ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਅਨੁਸਾਰ ਸਾਰੇ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ, ਜਿਸ ਲਈ ਸਮੂਹ ਸਟਾਫ਼ ਮੈਂਬਰ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ | ਇਸ ਮੌਕੇ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ ਕਰਨ ਵਾਲਿਆਂ ਵਿਚ ਸਕੂਲ ਪ੍ਰਬੰਧਕ ਕਮੇਟੀ ਮੈਨੇਜਰ ਸੁਰਜੀਤ ਸਿੰਘ ਸੈਣੀ, ਕੈਸ਼ੀਅਰ ਹਰਮਿੰਦਰਜੀਤ ਸਿੰਘ, ਐਡੀਟਰ ਪ੍ਰੇਮ ਸੈਣੀ ਅਤੇ ਕਮੇਟੀ ਮੈਂਬਰ ਕਮਲਜੀਤ ਸਿੰਘ ਭੂਪਾ ਨੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਸਤਵਿੰਦਰ ਸਿੰਘ, ਵਾਈਸ ਪਿ੍ੰ. ਪਿ੍ਤਪਾਲ ਕੌਰ, ਸੁਨੀਤਾ ਕੁਮਾਰੀ, ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ, ਵਿਦਿਆਰਥੀ ਤੇ ਮਾਪੇ ਹਾਜ਼ਰ ਸਨ |