ਹੁਸ਼ਿਆਰਪੁਰ, 29 ਮਾਰਚ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂਆਂ ਵਲੋਂ ਰਣਧੀਰ ਸਿੰਘ ਭਾਰਜ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨੌਜਵਾਨ ਦਵਿੰਦਰ ਸਿੰਘ ਭਾਰਜ ਵੱਲੋਂ ਸਾਥੀਆਂ ਸਮੇਤ ਅਕਾਲੀ ਦਲ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦਾ ਲਾਲੀ ਬਾਜਵਾ ਅਤੇ ਰਣਧੀਰ ਸਿੰਘ ਭਾਰਜ ਵੱਲੋਂ ਪਾਰਟੀ ਵਿਚ ਸਵਾਗਤ ਕੀਤਾ ਗਿਆ | ਇਸ ਮੌਕੇ ਰਣਧੀਰ ਭਾਰਜ ਨੇ ਕਿਹਾ ਕਿ ਲਾਲੀ ਬਾਜਵਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਜਦੋਂ ਵੀ ਪਾਰਟੀ ਨੂੰ ਜ਼ਰੂਰਤ ਪਈ ਤਦ ਲਾਲੀ ਬਾਜਵਾ ਨੇ ਅੱਗੇ ਹੋ ਕੇ ਪਾਰਟੀ ਲਈ ਕੰਮ ਕੀਤਾ | ਇਸ ਮੌਕੇ ਲੱਕੀ ਠਾਕੁਰ, ਹਰਪ੍ਰੀਤ ਸਿੰਘ ਰਿੰਕੂ ਬੇਦੀ, ਦਵਿੰਦਰ ਸਿੰਘ ਬੈਂਸ, ਸਰਬਜੀਤ ਸਿੰਘ ਸਾਬੀ, ਕੁਲਵੀਰ, ਰਾਕੇਸ਼ ਚਾਵਲਾ, ਆਸ਼ੂ ਚਾਵਲਾ, ਸਾਬੀ ਸੱਗੀ, ਲਖਵਿੰਦਰ ਠੱਕਰ, ਕੁਲਦੀਪ ਸਿੰਘ, ਸੁਰੇਸ਼ ਸ਼ਰਮਾ, ਵਿਨੋਦ ਚੱਢਾ, ਮਿੱਠੂ ਚਾਵਲਾ, ਬੱਬਲੂ, ਐਰੀ ਚਾਵਲਾ ਆਦਿ ਹਾਜ਼ਰ ਸਨ |