31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੇਵਾ-ਮੁਕਤੀ 'ਤੇ ਵਿਸ਼ੇਸ਼ : ਅਧਿਆਪਕ ਜਸਪਾਲ ਸਿੰਘ ਸ਼ੌਂਕੀ

ਅਜੀਤ ਡੈਸਕ 30-03-2026
ਗੜ੍ਹਸ਼ੰਕਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿਖੇ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਜਸਪਾਲ ਸਿੰਘ ਸ਼ੌਂਕੀ ਦਾ ਜਨਮ 15 ਅਗਸਤ, 1967 ਨੂੰ ਪਿੰਡ ਭੱਜਲ ਵਿਖੇ ਪਿਤਾ ਸੰਸਾਰ ਪ੍ਰਸਿੱਧ ਢਾਡੀ ਅਮਰ ਸਿੰਘ ਸ਼ੌਂਕੀ ਦੇ ਗ੍ਰਹਿ ਵਿਖੇ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ | ਜਸਪਾਲ ਸਿੰਘ ਸ਼ੌਂਕੀ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੱਜਲ ਤੋਂ ਕਰਨ ਉਪਰੰਤ ਹਾਇਰ ਸੈਕੰਡਰੀ ਤੱਕ ਦੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ ਦੀ ਡਿਗਰੀ ਖ਼ਾਲਸਾ ਕਾਲਜ ਗੜ੍ਹਸ਼ੰਕਰ ਤੋਂ ਹਾਸਿਲ ਕੀਤੀ | ਬੀ.ਐੱਡ. ਦੀ ਸਿੱਖਿਆ ਉਨ੍ਹਾਂ ਡੀ.ਏ.ਵੀ. ਕਾਲਜ ਆਫ਼ ਐਜ਼ੂਕੇਸ਼ਨ ਹੁਸ਼ਿਆਰਪੁਰ ਤੋਂ ਹਾਸਿਲ ਕੀਤੀ | ਸਾਲ 1993 ਤੋਂ 1998 ਤੱਕ ਉਹ ਪਿੰਡ ਦੇ ਸਰਪੰਚ ਰਹੇ | ਉਨ੍ਹਾਂ 26 ਅਗਸਤ 1998 ਤੋਂ ਸਰਕਾਰੀ ਮਿਡਲ ਸਕੂਲ ਬੀਰਮਪੁਰ ਤੋਂ ਬਤੌਰ ਰੈਗੂਲਰ ਅਧਿਆਪਕ ਸੇਵਾ ਸ਼ੁਰੂ ਕੀਤੀ | ਬਤੌਰ ਅਧਿਆਪਕ ਉਨ੍ਹਾਂ ਨੇ ਸ਼ਾਨਦਾਰ ਵਿਦਿਅਕ ਨਤੀਜੇ ਦੇਣ ਦੇ ਨਾਲ ਨਾਲ ਬਤੌਰ ਬੈਡਮਿੰਟਨ ਕੋਚ ਸਰਕਾਰੀ ਹਾਈ ਸਕੂਲ ਬੀਰਮਪੁਰ ਵਿਖੇ ਸੇਵਾਵਾਂ ਦਿੰਦਿਆ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਟੀਮਾਂ ਨੂੰ ਲਗਾਤਾਰ 17 ਸਾਲ ਜ਼ੋਨਲ ਟੂਰਨਾਮੈਂਟ ਦੀਆਂ ਚੈਂਪੀਅਨ ਬਣਾਇਆ | ਸਭਿਆਚਾਰਕ ਗਤੀਵਿਧੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਕੇ ਸਟੇਟ ਪੱਧਰ ਤੱਕ ਸਕੂਲ ਦੀ ਪ੍ਰਤੀਨਿਧਤਾ ਕਰਵਾਈ | ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੇ ਬਲਾਕ ਮੈਂਟਰ ਵਜੋਂ 2 ਸਾਲ ਸੇਵਾਵਾਂ ਨਿਭਾਈਆਂ | ਪਿਛਲੇ ਕਈ ਸਾਲਾਂ ਤੋਂ ਨਿਰੰਤਰ ਸਾਹਿਤਿਕ ਗ਼ਜ਼ਲਾਂ, ਗੀਤ, ਕਵਿਤਾਵਾਂ ਅਤੇ ਵਿਭਿੰਨ ਵਿਸ਼ਿਆਂ ਉੱਤੇ ਲੇਖ ਲਿਖ ਕੇ ਸੋਸ਼ਲ ਮੀਡੀਆ ਉੱਤੇ ਵੱਡਾ ਪ੍ਰਸ਼ੰਸਕ ਵਰਗ ਕਾਇਮ ਕੀਤਾ ਕਰਨ ਵਾਲੇ ਜਸਪਾਲ ਸਿੰਘ ਸ਼ੌਂਕੀ ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਤੋਂ 28 ਸਾਲ ਦੀ ਅਧਿਆਪਨ ਸੇਵਾ ਤੋਂ ਬਾਅਦ 30 ਮਾਰਚ ਨੂੰ ਸੇਵਾ-ਮੁਕਤ ਹੋ ਰਹੇ ਹਨ | ਇਸ ਮੌਕੇ ਸਕੂਲ ਦੇ ਸਰਪ੍ਰਸਤ ਸ. ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਸਕੂਲ ਸਟਾਫ਼ ਅਤੇ ਗ੍ਰਾਮ ਪੰਚਾਇਤ ਬੀਰਮਪੁਰ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦੇਣ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਜਾ ਰਿਹਾ ਹੈ |
ਪਿਛਲੀ ਖ਼ਬਰ ਦਵਿੰਦਰ ਸਿੰਘ ਭਾਰਜ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ (ਬ) 'ਚ ਸ਼ਾਮਿਲ ਅਗਲੀ ਖ਼ਬਰ ਨੌਜਵਾਨ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣ ਨਾਲ ਵਿਦੇਸ਼ਾਂ 'ਚ ਵੀ ਅਕਾਲੀ ਦਲ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।