07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬੀ.ਬੀ.ਐਮ.ਬੀ. ਫਾਇਰ ਟੀਮ ਦੇ ਜਾਂਬਾਜ਼ਾਂ ਨੇ ਨਹਿਰ 'ਚ ਡੁੱਬਦੇ ਨੌਜਵਾਨ ਦੀ ਜਾਨ ਬਚਾਈ

ਅਜੀਤ ਡੈਸਕ 22-02-2026
ਤਲਵਾੜਾ, 21 ਫਰਵਰੀ (ਐੱਚ. ਐੱਸ. ਮਿੱਠੂ)-ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਦੇ ਫਾਇਰ ਸਟੇਸ਼ਨ ਦੀ ਟੀਮ ਨੇ ਸ਼ੁੱਕਰਵਾਰ ਨੂੰ ਆਪਣੀ ਜਾਂਬਾਜ਼ੀ ਅਤੇ ਤਕਨੀਕੀ ਸੂਝ-ਬੂਝ ਦਾ ਸਬੂਤ ਦਿੰਦਿਆਂ ਇੱਕ ਡੁੱਬਦੇ ਨੌਜਵਾਨ ਨੂੰ ਸੁਰੱਖਿਅਤ ਬਚਾ ਲਿਆ | ਸ਼ਾਹ ਨਹਿਰ ਦੇ ਤੇਜ਼ ਵਹਾਅ ਵਿਚ ਕਰੀਬ ਇਕ ਕਿੱਲੋਮੀਟਰ ਤੱਕ ਵਹਿ ਚੁੱਕੇ ਇਸ ਵਿਅਕਤੀ ਦੀ ਜਾਨ ਬਚਾਉਣ ਵਿਚ ਫਾਇਰ ਟੀਮ ਦੇ ਕਰਮਚਾਰੀਆਂ ਨੇ ਫ਼ਰਿਸ਼ਤਿਆਂ ਵਾਂਗ ਭੂਮਿਕਾ ਨਿਭਾਈ | ਜਾਣਕਾਰੀ ਅਨੁਸਾਰ ਨੇੜਲੇ ਪਿੰਡ ਵਿਚ ਮੈਡੀਕਲ ਸਟੋਰ ਚਲਾਉਂਦਾ ਇੱਕ ਵਿਅਕਤੀ ਅਚਾਨਕ ਅਣਨਿਯੰਤਰਿਤ ਹੋ ਕੇ ਨਹਿਰ ਵਿਚ ਡਿਗ ਗਿਆ | ਪਾਣੀ ਦਾ ਵਹਾਅ ਬਹੁਤ ਤੇਜ਼ ਹੋਣ ਕਰਕੇ ਉਹ ਕੁੱਝ ਹੀ ਪਲਾਂ ਵਿਚ ਕਾਫ਼ੀ ਦੂਰ ਤੱਕ ਵਹਿ ਗਿਆ | ਡੁੱਬਦੇ ਵਿਅਕਤੀ ਦੀਆਂ ਚੀਖਾਂ ਸੁਣ ਕੇ ਇਕ ਰਾਹਗੀਰ ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਬੀਬੀਐਮਬੀ ਫਾਇਰ ਸਟੇਸ਼ਨ ਨੂੰ ਫ਼ੋਨ ਰਾਹੀਂ ਸੂਚਿਤ ਕੀਤਾ | ਸੂਚਨਾ ਮਿਲਦਿਆਂ ਹੀ ਫਾਇਰ ਡਰਾਈਵਰ ਅਰੁਣਦੀਪ ਸਿੰਘ ਨੇ ਆਪਣੀ ਡਰਾਈਵਿੰਗ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਚੰਦ ਮਿੰਟਾਂ ਵਿਚ ਮੌਕੇ 'ਤੇ ਪਹੁੰਚਾ ਦਿੱਤਾ | ਉਸ ਸਮੇਂ ਤੱਕ ਵਿਅਕਤੀ ਬਹੁਤ ਥੱਕ ਚੁੱਕਾ ਸੀ ਅਤੇ ਉਸ ਦੀ ਹਿੰਮਤ ਜਵਾਬ ਦੇ ਰਹੀ ਸੀ | ਲੀਡਿੰਗ ਫਾਇਰਮੈਨ ਦਰਸ਼ਨ ਕੁਮਾਰ ਦੀ ਅਗਵਾਈ ਹੇਠ ਫਾਇਰਮੈਨ ਧੰਨਾ ਸਿੰਘ, ਫਾਇਰਮੈਨ ਜੈਵੀਰ ਅਤੇ ਡਰਾਈਵਰ ਅਰੁਣਦੀਪ ਸਿੰਘ ਨੇ ਨਹਿਰ ਦੇ ਦੋਨੋਂ ਕੰਢਿਆਂ ਦਰਮਿਆਨ ਰੱਸੀ ਦਾ ਵਿਸ਼ੇਸ਼ Tਜ਼ਿਗ-ਜ਼ੈਗU ਜਾਲ ਤਿਆਰ ਕੀਤਾ | ਜਿਵੇਂ ਹੀ ਡੁੱਬਦਾ ਵਿਅਕਤੀ ਇਸ ਰੱਸੀ ਦੇ ਸੰਪਰਕ ਵਿਚ ਆਇਆ, ਉਸ ਨੇ ਇਸ ਨੰੂ ਮਜ਼ਬੂਤੀ ਨਾਲ ਫੜ ਲਿਆ | ਸਟੀਕ ਟੀਮ ਵਰਕ ਨਾਲ ਮਿਲੀ ਕਾਮਯਾਬੀ ਲੀਡਿੰਗ ਫਾਇਰਮੈਨ ਦਰਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ ਪੂਰੀ ਟੀਮ ਨੇ ਪੂਰੇ ਤਾਲਮੇਲ ਨਾਲ ਰੱਸੀ ਖਿੱਚ ਕੇ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ | ਤੁਰੰਤ ਉਸ ਨੰੂ ਬੀ.ਬੀ.ਐਮ.ਬੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਮੀਟਿੰਗ ਅੱਜ ਅਗਲੀ ਖ਼ਬਰ ਚੀਫ਼ ਜਸਟਿਸ ਵਲੋਂ ਰਾਜਸੀ ਪਾਰਟੀਆਂ ਦੀਆਂ ਸੁਆਰਥੀ ਨੀਤੀਆਂ ਪ੍ਰਤੀ ਦਿੱਤਾ ਪ੍ਰਤੀਕਰਮ ਸ਼ਲਾਘਾਯੋਗ-ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।