07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚੀਫ਼ ਜਸਟਿਸ ਵਲੋਂ ਰਾਜਸੀ ਪਾਰਟੀਆਂ ਦੀਆਂ ਸੁਆਰਥੀ ਨੀਤੀਆਂ ਪ੍ਰਤੀ ਦਿੱਤਾ ਪ੍ਰਤੀਕਰਮ ਸ਼ਲਾਘਾਯੋਗ-ਧੀਮਾਨ

ਜੈ ਗੋਪਾਲ ਧੀਮਾਨ <br/> 22-02-2026
ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਰਾਜਨੀਤਕ ਪਾਰਟੀਆਂ ਵਲੋਂ ਆਪਣੇ ਸੁਆਰਥ ਲਈ ਬਣਾਈਆਂ ਜਾ ਰਹੀਆਂ ਨੀਤੀਆਂ ਪ੍ਰਤੀ ਕੀਤੇ ਤਿੱਖੇ ਪ੍ਰਤੀਕਰਮ ਦੀ ਸ਼ਲਾਘਾ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਸੁਰੇਸ਼ ਕੁਮਾਰ ਅਤੇ ਸੋਨੂੰ ਮਹਿਤਪੁਰ ਨੇ ਕਿਹਾ ਕਿ ਅਜਿਹੀਆਂ ਨੀਤੀਆਂ ਦੇਸ਼ ਦੇ ਭਵਿੱਖ ਲਈ ਤਬਾਹਕੁਨ ਹਨ ਤੇ ਇਹ ਸਵਾਰਥੀ ਨੀਤੀਆਂ ਨੇ ਦੇਸ਼ ਦੇ ਲੋਕਾਂ ਅੰਦਰ ਅਗਾਂਹਵਧੂ ਸੋਚ ਨੰੂ ਭਾਰੀ ਨੁਕਸਾਨ ਪਹੁੰਚਾਇਆ ਹੈ | ਧੀਮਾਨ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਨੇ ਰਾਜਨੀਤਕ ਪਾਰਟੀਆਂ ਅੰਦਰ ਵੀ ਸੰਵਿਧਾਨਕ ਸੋਚ ਨੂੰ ਵੀ ਖ਼ਤਮ ਕੀਤਾ ਹੈ | ਉਨ੍ਹਾਂ ਕਿਹਾ ਕਿ ਕਸਮਾਂ ਸ਼ਹੀਦਾਂ ਦੀਆਂ ਖਾਧੀਆਂ ਜਾਂਦੀਆਂ ਹਨ ਤੇ ਕੰਮ ਗੈਰ-ਸੰਵਿਧਾਨਕ ਕੀਤੇ ਜਾ ਰਹੇ ਹਨ | ਇਨ੍ਹਾਂ ਕਰਕੇ ਲੋਕਤੰਤਰ ਦੀ ਪਰਿਭਾਸ਼ਾ ਦੀ ਅਹਿਮੀਅਤ ਨੂੰ ਵੀ ਸੱਟ ਵੱਜੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਆਰਥਿਕ,ਸਮਾਜਿਕ ਅਤੇ ਜਾਤੀਵਾਦ ਭੇਦਭਾਵ ਕਿਸੇ ਜ਼ਹਿਰ ਤੋਂ ਘੱਟ ਨਹੀਂ, ਜਿਸ ਨੇ ਦੇਸ਼ ਅੰਦਰ ਨਫ਼ਰਤ ਹੀ ਪੈਦਾ ਕੀਤੀ ਹੈ | ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਜਾਗਰੂਕ ਹੋਣ |
21 ਐਚ ਐਸ ਪੀ 16
ਪਿਛਲੀ ਖ਼ਬਰ ਬੀ.ਬੀ.ਐਮ.ਬੀ. ਫਾਇਰ ਟੀਮ ਦੇ ਜਾਂਬਾਜ਼ਾਂ ਨੇ ਨਹਿਰ 'ਚ ਡੁੱਬਦੇ ਨੌਜਵਾਨ ਦੀ ਜਾਨ ਬਚਾਈ ਅਗਲੀ ਖ਼ਬਰ ਮਾਤਾ ਜੋਗਿੰਦਰ ਕੌਰ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।