14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 24-01-2026
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- 66 ਕੇ.ਵੀ. ਸਬ-ਸਟੇਸ਼ਨ ਮੋਇਲਾ ਵਾਹਿਦਪੁਰ ਤੋਂ ਚੱਲਦੇ 11 ਕੇ.ਵੀ. ਫ਼ਤਿਹਪੁਰ ਖ਼ੁਰਦ ਕੰਢੀ ਏ.ਪੀ. ਫੀਡਰ ਅਤੇ 66 ਕੇ.ਵੀ. ਸਬ-ਸਟੇਸ਼ਨ ਗੜ੍ਹਸ਼ੰਕਰ ਤੋਂ ਚੱਲਦੇ 11 ਕੇ.ਵੀ. ਡੁੱਗਰੀ ਯੂ.ਪੀ.ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰਕੇ ਮਿਤੀ 24 ਜਨਵਰੀ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਦੌਰਾਨ ਇਨ੍ਹਾਂ ਫੀਡਰਾਂ 'ਤੇ ਪੈਂਦੇ ਪਿੰਡ ਫ਼ਤਿਹਪੁਰ, ਜੀਵਨਪੁਰ ਗੁੱਜਰਾਂ, ਅਕਾਲਗੜ੍ਹ ਦੇ ਟਿਊਬਵੈੱਲ ਕੁਨੈਕਸ਼ਨਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਅਤੇ ਪਿੰਡ ਡੁੱਗਰੀ, ਭੰਮੀਆਂ, ਘਾਗੋਂ ਰੋੜਾਂਵਾਲੀ, ਸ਼ਾਹਪੁਰ, ਸਦਰਪੁਰ, ਖ਼ਾਨਪੁਰ, ਗੜ੍ਹੀ ਮੱਟੋਂ, ਬੀਰਮਪੁਰ, ਸੋਲੀ, ਲਹਿਰਾ, ਘਾਗੋਂ ਰੋੜਾਂਵਾਲੀ, ਅਨੰਦ ਆਸ਼ਰਮ ਗੜ੍ਹਸ਼ੰਕਰ ਦੇ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਲਾਜਪਤ ਰਾਏ ਸਹਾਇਕ ਕਾਰਜਕਾਰੀ ਇੰਜੀਨੀਅਰ, ਦਿਹਾਤੀ ਉਪ ਮੰਡਲ ਗੜ੍ਹਸ਼ੰਕਰ ਵੱਲੋਂ ਦਿੱਤੀ ਗਈ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਆਗੂਆਂ ਨੇ ਪ੍ਰੀਪੇਡ ਮੀਟਰ ਕਰਵਾਏ ਬਿਜਲੀ ਦਫ਼ਤਰ 'ਚ ਜਮ੍ਹਾਂ ਅਗਲੀ ਖ਼ਬਰ ਹੱਡੀਆਂ ਤੇ ਜੋੜਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।