14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਆਗੂਆਂ ਨੇ ਪ੍ਰੀਪੇਡ ਮੀਟਰ ਕਰਵਾਏ ਬਿਜਲੀ ਦਫ਼ਤਰ 'ਚ ਜਮ੍ਹਾਂ

ਅਜੀਤ ਡੈਸਕ 24-01-2026
ਭੰਗਾਲਾ, 23 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਆਗੂਆਂ ਨੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਨਰਿੰਦਰ ਸਿੰਘ ਨਾਹਰਪੁਰ, ਕੁਲਵਿੰਦਰ ਸਿੰਘ ਮੰਜਪੁਰ, ਭਜਨ ਸਿੰਘ ਹਿਯਾਤਪੁਰ, ਜਤਿੰਦਰ ਕੁਮਾਰ ਸਿੱਬੋਚੱਕ ਦੀ ਅਗਵਾਈ ਵਿਚ ਚਿੱਪ ਵਾਲੇ 54 ਪ੍ਰੀਪੇਡ ਸਮਾਰਟ ਮੀਟਰ ਪਿੰਡ ਹਿਯਾਤਪੁਰ, ਸਿੱਬੋਚੱਕ, ਕੁੱਲੀਆ, ਪੰਡੋਰੀ ਬਘੇਲ ਸਿੰਘ, ਮੋਤਲਾ, ਬੋਹੜਾ, ਮੰਜਪੁਰ ਵਿਚੋਂ ਪੁੱਟ ਕੇ ਬਿਜਲੀ ਬੋਰਡ ਦੇ ਐੱਸ.ਡੀ.ਓ. ਦੇ ਟੇਬਲ ਉੱਤੇ ਰੱਖ ਕੇ ਜੇ.ਈ. ਰੇਸ਼ਮ ਸਿੰਘ ਦੇ ਹਵਾਲੇ ਕੀਤੇ | ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025 ਰੱਦ ਨਹੀਂ ਕੀਤਾ ਜਾਂਦਾ ਸਾਡਾ ਸੰਘਰਸ਼ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਕਿਹਾ ਅਸੀਂ ਚਿੱਪ ਵਾਲੇ ਮੀਟਰ ਸਾਰੇ ਪੰਜਾਬ ਵਿਚੋਂ ਪੁੱਟ ਕੇ ਬਿਜਲੀ ਦਫ਼ਤਰਾਂ ਵਿਚ ਜਮਾਂ ਕਰਵਾਉਂਦੇ ਰਹਾਂਗੇ | ਇਸ ਇੰਚਾਰਜ ਦਿਲਬਾਗ ਸਿੰਘ ਪਾਮਾ, ਜ਼ੋਨ ਦੇ ਸਕੱਤਰ ਹਰਜਿੰਦਰ ਸਿੰਘ ਫ਼ੌਜੀ ਮੰਜਪੁਰ, ਇਕਾਈ ਪ੍ਰਧਾਨ ਰਮੇਸ਼ ਲਾਲ ਭੰਗਾਲਾ, ਜਸਵੀਰ ਸਿੰਘ ਮੰਜਪੁਰ, ਮੁਖ਼ਤਿਆਰ ਮਸੀਹ, ਸਰਦਾਰਾ ਸਿੰਘ ਨਾਹਰਪੁਰ, ਧਰਮਪਾਲ ਸਿੱਬੋਚੱਕ, ਕਰਨੈਲ ਸਿੰਘ, ਨਾਮਦਿਆਲ ਸਿੰਘ, ਸ਼ਿਵ ਦਿਆਲ, ਤਰਲੋਕ ਸਿੰਘ ਸਿੱਬੋਚੱਕ, ਸੁੱਚਾ ਸਿੰਘ, ਹਰਜਿੰਦਰ ਸਿੰਘ ਫ਼ੌਜੀ ਮੰਜਪੁਰ, ਲਖਵਿੰਦਰ ਸਿੰਘ ਬੱਬੂ, ਬਲਵੰਤ ਰਾਜ, ਨਾਨਕ ਸਿੰਘ, ਗੁਰਮੇਲ ਸਿੰਘ ਗੋਲਡੀ, ਸਤਨਾਮ ਸਿੰਘ ਸੱਤਾ, ਹਰਜੀਤ ਸਿੰਘ ਮਿੰਟੂ, ਹਰਪ੍ਰੀਤ ਸਿੰਘ ਸੈਣੀ, ਬਲਕਾਰ ਸਿੰਘ ਲਾਡੀ ਫ਼ੌਜੀ, ਸੂਬੇਦਾਰ ਰਾਜਿੰਦਰ ਸਿੰਘ ਪੰਡੋਰੀ, ਹਰਜੀਤ ਸਿੰਘ, ਸਰਵਣ ਸਿੰਘ, ਤਰਸੇਮ ਸਿੰਘ ਸੇਮਾ ਗੁਰਦਾਸਪੁਰ, ਤਰਨ ਸੈਣੀ, ਪਰਮਜੀਤ ਸਿੰਘ ਕਜਲਾ, ਰਾਜਿੰਦਰ ਸਿੰਘ ਸਹੋਤੇ ਸਮੇਤ ਵੱਡੀ
ਪਿਛਲੀ ਖ਼ਬਰ ਵਿਧਾਇਕ ਰਾਜਾ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸ਼ਹਿਰ ਵਾਸੀਆਂ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ... ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।