16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਅੱਡਾ ਭੂੰਗਾ ਪੂਰਨ ਤੌਰ ‘ਤੇ ਬੰਦ ਰਿਹਾ

ਹਰਿਆਣਾ, 15 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਬੰਦ ਦੀ ਕਾਲ ’ਤੇ ਅੱਡਾ ਭੂੰਗਾ ਵਿਖੇ ਵੱਖ ਵੱਖ ਪਾਰਟੀ ਦੇ ਵਰਕਰਾਂ, ਕਿਸਾਨ ਯੂਨੀਅਨ ਤੇ ਐਨ. ਜੀ.

ਅਜੀਤ ਡੈਸਕ 16-10-2026
ਹਰਿਆਣਾ, 15 ਅਕਤੂਬਰ (ਹਰਮੇਲ ਸਿੰਘ ਖੱਖ)-ਪੰਜਾਬ ਬੰਦ ਦੀ ਕਾਲ ’ਤੇ ਅੱਡਾ ਭੂੰਗਾ ਵਿਖੇ ਵੱਖ ਵੱਖ ਪਾਰਟੀ ਦੇ ਵਰਕਰਾਂ, ਕਿਸਾਨ ਯੂਨੀਅਨ ਤੇ ਐਨ. ਜੀ. ਓ. ਦੇ ਅਹੁਦੇਦਾਰਾਂ ਵਲੋਂ ਮੇਨ ਰੋਡ ’ਤੇ ਧਰਨਾ ਲਗਾਇਆ। ਸਵੇਰ ਦੇ ਸਮੇਂ ਹੀ ਭਗਵੰਤ ਮਾਨ ਦਾ ਪੁਤਲਾ ਫੂਕ ਪ੍ਰਦਰਸ਼ਨਕਾਰੀਆਂ ਨੇ ਰੋਸ ਧਰਨੇ ਦੀ ਸ਼ੁਰੂਆਤ ਕਰਦੇ ਹੋਏ ਭੂੰਗਾ ‘ਚ ਰੋਸ ਮਾਰਚ ਕੱਢਿਆ, ਇਸ ਦੌਰਾਨ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਕਾਂਗਰਸੀ ਪ੍ਰਧਾਨ ਭੂੰਗਾ, ਕਾਮਰੇਡ ਭੁਪਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਤਾਂਕਾਰੀ ਸੁਸਾਇਟੀ ਪੰਜਾਬ, ਮਦਨ ਸਿੰਘ ਮੂਸਾ ਪੁਨਰ ਸੁਰਜੀਤ ਅਕਾਲੀ ਦਲ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਲਾਅ ਆਰਡਰ ਦੀ ਸਥਿਤੀ ਦਿਨੋ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ ਅਤੇ ਜੋ ਵੀ ਨਸ਼ਿਆਂ ਵਿਰੁੱਧ ਕੋਈ ਬੋਲਦਾ ਹੈ ਤਾਂ ਉਸ ਦਾ ਕਤਲ ਕਰ ਦਿੱਤਾ ਜਾਦਾ ਹੈ। ਇਹ ਰੋਸ ਧਰਨਾ ਪਹਿਲਾ ਮੇਨ ਸੜਕ ਦੇ ਅੱਧੇ ਹਿੱਸੇ ’ਚ ਲਗਾਇਆ ਗਿਆ ਸੀ, ਪਰ ਜਦ ਪ੍ਰਦਰਸ਼ਨਕਾਰੀਆਂ ਨੇ ਚੱਕਾ ਜਾਮ ਕਰ ਦਿੱਤਾ ਤਾਂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਪੁਲਿਸ ਨੇ ਮੋਹਰਲੀ ਕਤਾਰ ਦੇ 8-10 ਪ੍ਰਦਰਸ਼ਨਕਾਰੀਆਂ ਨੂੰ ਸਮਾਂ ਦੁਪਹਿਰ ਸਾਢੇ 12 ਵਜੇ ਦੇ ਕਰੀਬ ਡਿਟੇਨ ਕਰਕੇ ਗੱਡੀ ’ਚ ਬਿਠਾ ਕੇ ਲੈ ਗਏ। ਫਿਰ ਪ੍ਰਦਰਸ਼ਨਕਾਰੀਆਂ ਨੂੰ ਸਮਾਂ 3 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ ਗਿਆ ਤੇ ਪ੍ਰਦਰਸ਼ਨਕਾਰੀ ਮੁੜ ਧਰਨੇ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਧਰਮਿੰਦਰ ਘੁੱਗੀ ਭੂੰਗਾ, ਤਜਿੰਦਰ ਘਈ ਬੇ. ਜੇ. ਪੀ., ਸਤਨਾਮ ਸਿੰਘ ਫਾਂਬੜਾ, ਸਰਬਜੀਤ ਸਿੰਘ ਪੱਪੂ, ਪਵਨ ਕੁਮਾਰ ਭਟੋਲੀਆਂ, ਮੋਨੂੰ ਭੂੰਗਾ, ਕਮਲਜੀਤ ਸਿੰਘ ਸ਼ਾਹੀ, ਦਿਲਬਾਗ ਸਿੰਘ ਬਾਗ਼ੀ, ਸਾਬੀ ਫਾਂਬੜਾ, ਸੁਖਵਿੰਦਰ ਸਿੰਘ ਸੁੱਖਾ, ਅਵਤਾਰ ਸਿੰਘ ਵਾਲੀਆ, ਰੇ;ਮ ਸਿੰਘ ਨਿਹੰਗ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਦਸੂਹਾ ਵਲੋਂ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।