15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਸੰਤ ਪੰਚਮੀ ਦੇ ਤਿਉਹਾਰ ਸੰਬੰਧੀ ਸਮਾਗਮ

ਅਜੀਤ ਡੈਸਕ 24-01-2026
ਦਸੂਹਾ, 23 ਜਨਵਰੀ (ਭੁੱਲਰ)-ਐਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਪਿ੍ੰਸੀਪਲ ਰਸ਼ਮੀ ਮੈਂਗੀ ਦੀ ਕੁਸ਼ਲ ਅਗਵਾਈ ਹੇਠ ਬਸੰਤ ਪੰਚਮੀ ਦਾ ਤਿਉਹਾਰ ਸੰਬੰਧੀ ਸਮਾਗਮ ਗਿਆ | ਇਸ ਮੌਕੇ ਸਕੂਲ 'ਚ ਹਵਨ ਯੱਗ ਕੀਤਾ ਗਿਆ | ਪਿ੍ੰਸੀਪਲ ਅਤੇ ਸਟਾਫ ਦੇ ਮੈਂਬਰਾਂ ਵਲੋਂ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਜੀ ਨੂੰ ਨਮਨ ਕਰਦੇ ਹੋਏ ਜੋਤੀ ਜਗਾਈ ਗਈ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਖਾਸ ਮੌਕੇ ਵਿਦਿਆਰਥੀਆਂ ਵਲੋਂ ਸਰਸਵਤੀ ਵੰਦਨਾ ਅਤੇ ਭਾਸ਼ਨ ਵੀ ਪੇਸ਼ ਕੀਤੇ ਗਏ | ਇਸ ਮੌਕੇ ਸਾਰੇ ਵਿਦਿਆਰਥੀ ਪੀਲੇ ਰੰਗ ਦੇ ਕੱਪੜੇ ਪਾਏ ਬੜੇ ਹੀ ਸੋਹਣੇ ਲੱਗ ਰਹੇ ਸਨ | ਸਾਰੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੇ ਦਿਹਾੜੇ ਦੀ ਵਧਾਈ ਦਿੱਤੀ | ਉਨ੍ਹਾਂ ਬਸੰਤ ਪੰਚਮੀ ਦੇ ਧਾਰਮਿਕ ਅਤੇ ਸੰਸਕਿ੍ਤੀਕ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਦਿਨ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦਾ ਜਨਮ ਹੋਇਆ ਸੀ | ਇਹਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਅੱਜ ਦੇ ਦਿਨ ਰੀਤੂ ਰਾਜ ਬਸੰਤ ਦੀ ਵੀ ਸ਼ੁਰੂਆਤ ਹੁੰਦੀ ਹੈ | ਉਹਨਾਂ ਆਪਣੀਆਂ ਸ਼ੁਭਕਾਮਨਾ ਦਿੰਦੇ ਦਿਤੀਆ |
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਏ ਮੀਂਹ ਨੇ ਠੰਢ 'ਚ ਕੀਤਾ ਵਾਧਾ, ਫ਼ਸਲਾਂ ਲਈ ਹੋਵੇਗਾ ਲਾਹੇਵੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।