17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੇਂਦਰੀ ਜ਼ੇਲ੍ਹ ਵਿਚ ਸਿਹਤ ਵਿਗੜਣ ਕਾਰਨ ਇਕ ਹਵਾਲਾਤੀ ਦੀ ਹੋਈ ਮੌਤ

ਕਪੂਰਥਲਾ, 17 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜ਼ੇਲ੍ਹ ਕਪੂਰਥਲਾ ਵਿਚ ਸਿਹਤ ਵਿਗੜਣ ਕਾਰਨ ਹਵਾਲਾਤੀ...

ਅਜੀਤ ਡੈਸਕ 17-10-2026

ਕਪੂਰਥਲਾ, 17 ਅਕਤੂਬਰ (ਅਮਨਜੋਤ ਸਿੰਘ ਵਾਲੀਆ)- ਕੇਂਦਰੀ ਜ਼ੇਲ੍ਹ ਕਪੂਰਥਲਾ ਵਿਚ ਸਿਹਤ ਵਿਗੜਣ ਕਾਰਨ ਹਵਾਲਾਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਕਰਨਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਹਵਾਲਾਤੀ ਪ੍ਰੇਮ ਪੁੱਤਰ ਜੋਨ ਵਾਸੀ ਕੇਂਦਰੀ ਜ਼ੇਲ੍ਹ ਕਪੂਰਥਲਾ ਦੀ ਸਿਹਤ ਖ਼ਰਾਬ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਆਂਦਾ ਗਿਆ, ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਦੀ ਮੌਤ ਹੋ ਚੁੱਕੀ ਸੀ। ਜਿਸਦੀ ਲਾਸ਼ ਨੂੰ ਸਿਵਲ ਨੂੰ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਇਸ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਅਮਰਦੀਪ ਸਿੰਘ ਗਰੇਵਾਲ ਨੂੰ ਈਡੀ ਨੇ ਕੀਤਾ ਰਿਹਾਅ, ਅਗਲੇ ਹਫ਼ਤੇ ਕੀਤੀ ਜਾਵੇਗੀ ਪੁੱਛਗਿੱਛ ਅਗਲੀ ਖ਼ਬਰ ਸਿੱਧੂ ਮੂਸੇਵਾਲਾ ਦੇ ਮਾਪਿਆਂ ਖ਼ਿਲਾਫ਼ ਸ਼ਿਕਾਇਤ, ਛੋਟੇ ਸਿੱਧੂ ਦੇ ਇਸ਼ਾਰਿਆਂ ’ਤੇ ਉਠਾਏ ਸਵਾਲ