15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਭਾਜਪਾ ਦਾ ਟਾਂਡਾ ਮੰਡਲ ਪ੍ਰਧਾਨ ਤੇ ਸਰਪੰਚ ਸ਼ਾਲੂ ਜਹੂਰਾ 8 ਮੈਂਬਰਾਂ ਸਮੇਤ 'ਆਪ' ਵਿਚ ਸ਼ਾਮਿਲ

ਅਜੀਤ ਡੈਸਕ 24-01-2026
ਟਾਂਡਾ ਉੜਮੁੜ, 23 ਜਨਵਰੀ (ਦੀਪਕ ਬਹਿਲ)- ਟਾਂਡਾ ਵਿਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ ਜਦੋਂ ਭਾਜਪਾ ਦਾ ਟਾਂਡਾ ਮੰਡਲ ਪ੍ਰਧਾਨ ਤੇ ਜ਼ਹੂਰਾ ਦੇ ਸਰਪੰਚ ਰਾਕੇਸ਼ ਸ਼ਾਲੂ ਜਹੂਰਾ ਆਪਣੇ ਅੱਠ ਪੰਚਾਇਤ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ | ਪਾਰਟੀ ਵਿਚ ਸ਼ਾਮਿਲ ਹੋਣ ਤੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨੇ ਸਮੁੱਚੀ ਪੰਚਾਇਤ ਦਾ ਸਨਮਾਨ ਕੀਤਾ | ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸੂਬੇ ਅੰਦਰ ਕੀਤੇ ਗਏ ਇਤਿਹਾਸਿਕ ਵਿਕਾਸ ਕਾਰਜਾਂ ਦੀ ਬਦੌਲਤ ਅੱਜ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਰਹੇ ਹਨ ਜੋ ਕਿ ਸਮੁੱਚੇ ਪੰਜਾਬ ਲਈ ਆਉਣ ਵਾਲੇ ਸਮੇਂ ਲਈ ਸਭ ਸੰਕੇਤ ਹੈ | ਉਨ੍ਹਾਂ ਹੋਰ ਕਿਹਾ ਕਿ ਸਮੁੱਚੇ ਪੰਜਾਬ ਨੂੰ ਜਿੱਥੇ ਆਮ ਆਦਮੀ ਪਾਰਟੀ ਨੇ ਵਿਕਾਸ ਪੱਖੋਂ ਕੰਮ ਕੀਤਾ ਹੈ ਉੱਥੇ ਹੀ ਰੰਗਲਾ ਪੰਜਾਬ ਬਣਾਉਣ ਵੱਲ ਵੀ ਇੱਕ ਵੱਡਾ ਕਦਮ ਚੁੱਕਿਆ ਹੈ | ਇਸ ਮੌਕੇ ਸਰਪੰਚ ਰਾਕੇਸ਼ ਕੁਮਾਰ ਸ਼ਾਲੂ ਜਹੂਰਾਂ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਦਾ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਪ੍ਰਗਟ ਕੀਤੀ | ਇਸ ਮੌਕੇ ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਕੁਲਵੰਤ ਸਿੰਘ ਜਹੂਰਾ ਸੋਨੂ ਜਹੂਰਾ ਸਨੀ ਜਹੂਰਾ ਪੰਚਾਇਤ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਝਾਵਰ, ਦੀਵਾਨ ਸਿੰਘ, ਅਮਰਜੀਤ ਸਿੰਘ ਜਸਵਿੰਦਰ ਸਿੰਘ ਦਿਲਜੀਤ ਕੁਮਾਰ ਹਰਪਾਲ ਸਿੰਘ ਪੁਰਸ਼ੋਤਮ ਸਿੰਘ ਅਮੀਰ ਸਿੰਘ ਰਣਜੀਤ ਸਿੰਘ (ਸਾਰੇ ਹੀ ਮੈਂਬਰ ਪੰਚਾਇਤ) | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹੁਸ਼ਿਆਰਪੁਰ ਜ਼ਿਲ੍ਹੇ 'ਚ ਪਏ ਮੀਂਹ ਨੇ ਠੰਢ 'ਚ ਕੀਤਾ ਵਾਧਾ, ਫ਼ਸਲਾਂ ਲਈ ਹੋਵੇਗਾ ਲਾਹੇਵੰਦ ਅਗਲੀ ਖ਼ਬਰ ਪੰਜਾਬ ਨੂੰ ਮੌਜੂਦਾ ਚੁਣੌਤੀਆਂ ਤੋਂ ਬਚਾਉਣ ਲਈ ਕਾਂਗਰਸ ਨੂੰ ਸੱਤਾ 'ਚ ਲਿਆਉਣਾ ਬੇਹੱਦ ਜ਼ਰੂਰੀ-ਸੰਸਦ ਮੈਂਬਰ ਤਿਵਾੜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।