21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਗੁਲਜ਼ਾਰ ਦੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਮੋਹਨਜੀਤ ਤੇ ਹੋਰ ਪੀੜਤ ਪਰਿਵਾਰਾਂ ਨੂੰ ਵੀ ਮਿਲੇ

ਗੁਲਜ਼ਾਰ ਦੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਮੋਹਨਜੀਤ ਤੇ ਹੋਰ ਪੀੜਤ ਪਰਿਵਾਰਾਂ ਨੂੰ ਵੀ ਮਿਲੇ

ਅਜੀਤ ਡੈਸਕ 21-10-2026

ਸੰਗਰੂਰ, ਦਿੜ੍ਹਬਾ, 20 ਅਕਤੂਬਰ (ਫੁੱਲ, ਬਿੱਟਾ, ਹਰਬੰਸ, ਜਸਵੀਰ,)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੂਰਬਨਜਾਰਾ ਵਿਖੇ ਤਿੰਨ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਠਰ੍ਹੱਮੇ ਨਾਲ਼ ਉਨ੍ਹਾਂ ਦੀਆਂ ਭਾਵਨਾਵਾਂ ਸੁਣੀਆਂ। ਤੂਰਬਨਜਾਰਾ ’ਚ ਇਕ ਘਟਨਾ ਦੌਰਾਨ ਖੁਦਕੁਸ਼ੀ ਕਰਨ ਵਾਲ਼ੇ ਗੁਲਜਾਰ ਸਿੰਘ ਦੀ ਪਤਨੀ ਸੁਖਪਾਲ ਕੌਰ ਨੇ ਬਾਅਦ ’ਚ ਪੱਤਰਕਾਰਾਂ ਨੂੰ ਦੱਸਿਆ ਕਿ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਦੋ-ਤਿੰਨ ਮਹੀਨਿਆਂ ’ਚ ਇਨਸਾਫ਼ ਦੇਣ ਦਾ ਵਿਸ਼ਵਾਸ ਦਿਵਾਇਆ ਹੈ। ਅਮਿਤ ਸ਼ਾਹ ਦਿੜ੍ਹਬਾ ਤੱਕ ਹੈਲੀਕਾਪਟਰ ’ਚ ਆਏ ਅਤੇ ਉੱਥੋਂ ਕਾਰਾਂ ਦੇ ਕਾਫਲੇ ’ਚ ਮ੍ਰਿਤਕ ਗੁਲਜਾਰ ਸਿੰਘ ਦੇ ਘਰ ਪਿੰਡ ਤੂਰਬਨਜਾਰਾ ਵਿਖੇ ਪਹੁੰਚੇ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਨਾਲ਼ ਹੀ ਆਏ। ਹੈਲੀਪੈਡ ’ਤੇ ਜੈਇੰਦਰ ਕੌਰ, ਜੈਸਮੀਰ ਸਿੰਘ ਸੰਧਾਵਾਲੀਆ, ਏਕਤਾ, ਰਣਜੀਤ ਸਿੰਘ, ਚਰਨਜੀਤ ਸਿੰਘ ਬਰਾੜ, ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਖਹਿਰਾ, ਸੁਖਵਿੰਦਰ ਸਿੰਘ ਪਰਮਾਰ ਅਤੇ ਜ਼ਿਲ੍ਹਾ ਭਾਜਪਾ ਸੰਗਰੂਰ ਦੇ ਪ੍ਰਧਾਨ ਸਰਜੀਵਨ ਜਿੰਦਲ ਮੌਜੂਦ ਸਨ। ਗੁਲਜਾਰ ਸਿੰਘ ਦੇ ਘਰ ਪਹੁੰਚਣ ਸਮੇਂ ਭਾਜਪਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਐਮ.ਪੀ., ਦਾਮਨ ਥਿੰਦ ਬਾਜਵਾ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਅਲਕਾ ਗੁਰਜਰ, ਗੇਜਾ ਰਾਮ, ਹਰਮਨ ਦੇਵ ਬਾਜਵਾ, ਰਜਨੀਸ਼ ਧਿਮਾਨ, ਅਮਰਦੀਪ ਸਿੰਘ ਸੋਹੀ ਮੌਜੂਦ ਸਨ। ਇਸ ਮੌਕੇ ਗੁਲਜਾਰ ਸਿੰਘ ਦੀ ਮਾਂ ਬੇਅੰਤ ਕੌਰ, ਪਤਨੀ ਸੁਖਪਾਲ ਕੌਰ, ਦੋ ਪੁੱਤਰ ਲਖਵਿੰਦਰ ਅਤੇ ਸਹਿਬਾਜ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਪੀੜਤ ਮੋਹਨਜੀਤ ਸਿੰਘ ਅਤੇ ਪਿੰਡ ਕਨੋਈ ਦੇ ਮ੍ਰਿਤਕ ਸਨਮਦੀਪ ਸਿੰਘ ਦੇ ਮਾਤਾ ਲਖਵਿੰਦਰ ਕੌਰ ਵੀ ਮੌਜੂਦ ਸਨ। ਅਮਿਤ ਸ਼ਾਹ ਨੇ ਤਿੰਨੇ ਪੀੜਤ ਪਰਿਵਾਰਾਂ ਦਾ ਦੁੱਖ ਸੁਣਿਆ ਅਤੇ ਉਨ੍ਹਾਂ ਨੂੰ ਇਨਸਾਫ ਦਾ ਭਰੋਸਾ ਦਿਵਾਇਆ। ਸੁਰੱਖਿਆ ਪ੍ਰਬੰਧ ਏਨੇ ਮਜ਼ਬੂਤ ਸਨ ਕਿ ਮੀਡੀਆ ਨੂੰ ਤਕਰੀਬਨ ਅੱਧਾ ਕਿਲੋਮੀਟਰ ਦੂਰ ਰੱਖਿਆ ਗਿਆ। ਪੰਜਾਬ ਪੁਲਿਸ ਦੇ ਅਧਿਕਾਰੀ ਆਪਣੀ ਮਜਬੂਰੀ ਬਿਆਨ ਕਰ ਰਹੇ ਸਨ। ਤਿੰਨੇ ਪੀੜਤ ਪਰਿਵਾਰਾਂ ਨੇ ਅਮਿਤ ਸ਼ਾਹ ਵਲੋਂ ਇਨਸਾਫ਼ ਦੇ ਦਿੱਤੇ ਭਰੋਸੇ ’ਤੇ ਯਕੀਨ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਨੂੰ ਇਨਸਾਫ਼ ਮਿਲ਼ੇਗਾ।

ਪਿਛਲੀ ਖ਼ਬਰ ਬਿਕਰਮਜੀਤ ਸਿੰਘ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਵਿਖੇ ਪੁੱਜੇ ਗ੍ਰਹਿ ਮੰਤਰ... ਅਗਲੀ ਖ਼ਬਰ ਸਮੂਹਿਕ ਯਤਨਾਂ ਨਾਲ ਤਬਾਹ ਕੀਤਾ ਜਾਵੇ ਅੱਤਵਾਦੀ ਢਾਂਚਾ-ਰਾਜਨਾਥ ਤਜ਼ਾਕਿਸਤਾਨ ਦੇ ਦੁਸ਼ਾਂਬੇ ’ਚ ਐਸ.ਸੀ.ਓ. ਮੀਟਿੰਗ ਨੂੰ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।