30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅਮਿਤ ਸ਼ਾਹ ਅੱਜ ਜਲੰਧਰ ’ਚ ‘ਨਸ਼ਾ ਵਿਰੋਧੀ’ ਰੈਲੀ ਨੂੰ ਕਰਨਗੇ ਸੰਬੋਧਨ ਚਾਰ ‘ਨਸ਼ਾ ਮੁਕਤ ਪੰਜਾਬ’ ਯਾਤਰਾਵਾਂ ਦੀ ਹੋਵੇਗੀ ਸਮਾਪਤੀ

ਸ਼ਿਵ ਸ਼ਰਮਾ ਜਲੰਧਰ, 29 ਸਤੰਬਰ-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੱਢੀ ਜਾ ਰਹੀਆਂ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀ ਬੁੱਧਵਾਰ ਨੂੰ ਜਲੰਧਰ ਵਿਖੇ ਸਮਾਪਤੀ ਮੌਕੇ ਕਰਵਾਈ ਜਾ ਰਹੀ ਮਹਾਂਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ...

ਅਜੀਤ ਡੈਸਕ 30-09-2026

ਸ਼ਿਵ ਸ਼ਰਮਾ
ਜਲੰਧਰ, 29 ਸਤੰਬਰ-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਕੱਢੀ ਜਾ ਰਹੀਆਂ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀ ਬੁੱਧਵਾਰ ਨੂੰ ਜਲੰਧਰ ਵਿਖੇ ਸਮਾਪਤੀ ਮੌਕੇ ਕਰਵਾਈ ਜਾ ਰਹੀ ਮਹਾਂਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ। ਜਲੰਧਰ ਦੇ ਪਰਾਗਪੁਰ ਵਿਚ ਕਰਵਾਈ ਜਾ ਰਹੀ ਮਹਾਂਰੈਲੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 62 ਏਕੜ ਵਿਚ ਕਰਵਾਈ ਜਾ ਰਹੀ ਇਸ ਮਹਾਂਰੈਲੀ ਨੂੰ ਕੇਂਦਰੀ ਗ੍ਰਹਿ ਅਮਿਤ ਸ਼ਾਹ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਵੀ ਨਤਮਸਤਕ ਹੋਣਗੇ। ਉਸ ਨਸ਼ਾ ਪੀੜਤ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨਗੇ। ਅੱਜ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਕਈ ਸੀਨੀਅਰ ਆਗੂਆਂ ਸਮੇਤ ਅਤੇ ਪੁਲਿਸ ਅਧਿਕਾਰੀਆਂ ਵਲੋਂ ਰੈਲੀ ਵਾਲੀ ਥਾਂ ਦਾ ਦੌਰਾ ਕਰਕੇ ਨਾ ਸਿਰਫ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸਗੋਂ ਉਥੇ ਕਈ ਹਦਾਇਤਾਂ ਦਿੱਤੀਆਂ ਗਈਆਂ। ਭਾਜਪਾ ਜਲੰਧਰ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਦੱਸਿਆ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪਾਰਟੀ ਵਲੋਂ ਰੈਲੀ ਦੀਆਂ ਤਿਆਰੀਆਂ ਕਾਫ਼ੀ ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਰੈਲੀ ਦੀਆਂ ਤਿਆਰੀਆਂ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਜਲੰਧਰ ਪਹੁੰਚ ਕੇ ਪ੍ਰਬੰਧਾਂ ਸੰਬੰਧੀ ਅਹਿਮ ਹਦਾਇਤਾਂ ਦਿੰਦੇ ਰਹੇ ਹਨ ਤੇ ਉਹ ਕੁਝ ਦਿਨ ਤੋਂ ਜਲੰਧਰ ਵਿਚ ਹੀ ਡਟੇ ਹੋਏ ਹਨ। ਰੈਲੀ ਵਾਲੀ ਥਾਂ ’ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਪਾਰਟੀ ਵਰਕਰਾਂ ਵਿਚ ਰੈਲੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਜਪਾ ਆਗੂਆਂ ਨੂੰ ਉਮੀਦ ਹੈ ਕਿ ਇਸ ਰੈਲੀ ਰਾਹੀਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਤੱਕ ਪਾਰਟੀ ਦਾ ਸੰਦੇਸ਼ ਪਹੁੰਚੇਗਾ ਅਤੇ ਸੂਬੇ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਪਾਰਟੀ ਵਲੋਂ ਰੈਲੀ ਨੂੰ ਨਸ਼ਿਆਂ ਦੇ ਖ਼ਿਲਾਫ਼ ਆਪਣੀ ਮੁਹਿੰਮ ਦੇ ਹਿੱਸੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਇਸ ਰਾਹੀਂ ਪੰਜਾਬ ’ਚੋਂ ਨਾ ਸਿਰਫ਼ ਨਸ਼ਿਆਂ ਦੇ ਖ਼ਾਤਮੇ ਦਾ ਸੰਦੇਸ਼ ਦਿੱਤਾ ਜਾਵੇਗਾ ਸਗੋਂ ਪੰਜਾਬ ਵਿਚ 2027 ’ਚ ਭਾਜਪਾ ਦੀ ਇਕ ਮਜ਼ਬੂਤ ਸਰਕਾਰ ਬਣਾਉਣ ਲਈ ਰਸਤਾ ਵੀ ਪੱਧਰਾ ਹੋਵੇਗਾ।

ਜਲੰਧਰ ਰੈਲੀ ਪੰਜਾਬ ਲਈ ਨਵੀਂ ਆਸ ਦਾ ਪ੍ਰਤੀਕ ਬਣੇਗੀ- ਕੇਵਲ ਸਿੰਘ ਢਿੱਲੋਂਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 30 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਰੈਲੀ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਪੰਜਾਬ ਲਈ ਨਵੀਂ ਆਸ, ਨਵੇਂ ਭਰੋਸੇ ਅਤੇ ਨਵੇਂ ਸੰਕਲਪ ਦਾ ਪ੍ਰਤੀਕ ਬਣੇਗੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਸਭਾ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸੂਬੇ ਨੂੰ ਸੁਰੱਖਿਅਤ, ਖੁਸ਼ਹਾਲ ਅਤੇ ਮਜ਼ਬੂਤ ਬਣਾਉਣ ਲਈ ਲੋਕਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਨ ਦਾ ਮੌਕਾ ਹੈ। 
  • ਅਮਿਤ ਸ਼ਾਹ ਜਲੰਧਰ ’ਚ ਕਦੋਂ ਤੇ ਕਿੱਥੇ...
  • 11.55 ਵਜੇ ਆਦਮਪੁਰ ਹਵਾਈ ਅੱਡੇ ’ਤੇ ਉਤਰਨਗੇ।
  • 12.15 ਵਜੇ ਲੱਭੂ ਰਾਮ ਦੋਆਬਾ ਸਕੂਲ ਹੈਲੀਪੈਡ ’ਤੇ ਪੁੱਜਣਗੇ।
  • 12.25 ਵਜੇ ਉਹ ਸ੍ਰੀ ਦੇਵੀ ਤਾਲਾਬ ਮੰਦਿਰ ਪੁੱਜਣਗੇ ਅਤੇ ਉਥੇ 12.55 ਵਜੇ ਤੱਕ ਰਹਿਣਗੇ। 
  • 01.05 ਵਜੇ ਉਹ ਹੈਲੀਕਾਪਟਰ ਰਾਹੀਂ ਕੋਟ ਕਲਾਂ ਲਈ ਰਵਾਨਾ ਹੋਣਗੇ।
  • 01.20 ਵਜੇ ਉਹ ਕੋਟ ਕਲਾਂ ਦੇ ਹੈਲੀਪੈਡ ’ਤੇ ਉਤਰਨਗੇ। 
  • ਉਹ ਉਥੋਂ ਸੜਕੀ ਰਸਤੇ ਰਾਹੀਂ ਰੈਲੀ ਵਾਲੀ ਜਗਾ ’ਤੇ 1.35 ਵਜੇ ਪੁੱਜਣਗੇ। 
  • 1.35 ਤੋਂ ਲੈ ਕੇ ਉਹ 2.05 ਵਜੇ ਤੱਕ ਨਸ਼ਾ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।
  • 2.35 ਵਜੇ ਉਹ ਲਿਲੀ ਰਿਜ਼ੋਰਟ ਦੇ ਪਿਛਲੇ ਪਾਸੇ ਰੈਲੀ ਵਾਲੀ ਥਾਂ ’ਤੇ ਇਕੱਠ ਨੂੰ ਸੰਬੋਧਨ ਕਰਨਗੇ। 
  • 3.35 ਵਜੇ ਉਹ ਸੜਕੀ ਰਸਤੇ ਰਾਹੀਂ ਰਵਾਨਾ ਹੋਣਗੇ ਅਤੇ 3.45 ਵਜੇ ਕੋਟ ਕਲਾਂ ਦੇ ਹੈਲੀਪੈਡ ’ਤੇ ਪੁੱਜਣਗੇ।
  • ਕੋਟ ਕਲਾਂ ਤੋਂ ਹੈਲੀਕਾਪਟਰ ਰਾਹੀਂ ਆਦਮਪੁਰ ਹਵਾਈ ਅੱਡੇ ’ਤੇ ਉਹ 4.05 ਵਜੇ ਪੁੱਜਣਗੇ। 
ਪਿਛਲੀ ਖ਼ਬਰ ‘ਆਪ੍ਰੇਸ਼ਨ ਸੰਧੂਰ’ ਤੋਂ ਡੇਢ ਸਾਲ ਬਾਅਦ ਪਾਕਿ ਪੁੱਜੇ ਸੀਨੀਅਰ ਭਾਰਤੀ ਅਧਿਕਾਰੀ-ਐੱਸ. ਸੀ. ਓ. ਮੀਟਿੰਗ ’ਚ ਹੋਏ ਸ਼ਾਮਿਲ ਦੁਵ... ਅਗਲੀ ਖ਼ਬਰ ਪੀ.ਜੀ.ਆਈ. ’ਚ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਅੱਖਾਂ ਦੀ ਹੋਈ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।