28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪਾਕਿਸਤਾਨ ’ਚ ਅੱਤਵਾਦੀ ਹਮਲੇ ’ਚ ਤਿੰਨ ਕ੍ਰਿਕਟਰਾਂ ਦੀ ਮੌਤ

ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਲੱਕੀ ਮਰਵਤ ਜ਼ਿਲ੍ਹੇ ’ਚ ਅੱਤਵਾਦੀਆਂ ਵਲੋਂ ਇਕ ਵਾਹਨ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਕਾਰਨ ਉੱਥੋਂ ਦੀ ਸਥਾਨਕ ਕ੍ਰਿਕਟ ਟੀਮ ਦੇ ਤਿੰਨ ...

ਅਜੀਤ ਡੈਸਕ 28-09-2026

ਅੰਮ੍ਰਿਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਲੱਕੀ ਮਰਵਤ ਜ਼ਿਲ੍ਹੇ ’ਚ ਅੱਤਵਾਦੀਆਂ ਵਲੋਂ ਇਕ ਵਾਹਨ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਕਾਰਨ ਉੱਥੋਂ ਦੀ ਸਥਾਨਕ ਕ੍ਰਿਕਟ ਟੀਮ ਦੇ ਤਿੰਨ ਖਿਡਾਰੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਉਕਤ ਖਿਡਾਰੀ ਸ਼ਾਹ ਹਸਨ ਖੇਲ ਇਲਾਕੇ ਤੋਂ ਕ੍ਰਿਕਟ ਮੈਚ ਖੇਡ ਕੇ ਲੋਡਰ ਰਿਕਸ਼ੇ ਰਾਹੀਂ ਵਾਪਸ ਪਰਤ ਰਹੇ ਸਨ ਤਾਂ ਉਨ੍ਹਾਂ ’ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ। ਐੱਸ. ਐੱਚ. ਓ. ਅਸਲਮ ਖ਼ਾਨ ਅਨੁਸਾਰ ਇਹ ਵਾਰਦਾਤ ਐਤਵਾਰ ਨੂੰ ਅਬਦੁਲ ਖੇਲ ਪਿੰਡ ਨੇੜੇ ਵਾਪਰੀ। ਮਾਰੇ ਗਏ ਖਿਡਾਰੀਆਂ ਦੀ ਪਛਾਣ ਉਮਰ, ਸਦੀਕ ਅਤੇ ਅਲੀਯਾਨ ਵਜੋਂ ਹੋਈ ਹੈ, ਜਦਕਿ ਆਸਿਫ਼ਉੱਲ੍ਹਾ, ਇਮਦਾਦਉੱਲ੍ਹਾ ਅਤੇ ਇਜਾਜ਼ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਪੀੜਤਾਂ ’ਚੋਂ ਜ਼ਿਆਦਾਤਰ ਜਾਂ ਤਾਂ ਕ੍ਰਿਕਟ ਖਿਡਾਰੀ ਸਨ ਜਾਂ ਸਥਾਨਕ ਅਮਨ ਕਮੇਟੀ ਦੇ ਮੈਂਬਰ ਸਨ। ਹਮਲੇ ਤੋਂ ਤੁਰੰਤ ਬਾਅਦ ਇਲਾਕੇ ’ਚ ਮੌਜੂਦ ਕੁਝ ਸਥਾਨਕ ਨੌਜਵਾਨਾਂ ਨੇ ਹਮਲਾਵਰਾਂ ’ਤੇ ਜਵਾਬੀ ਗੋਲੀਬਾਰੀ ਕੀਤੀ, ਜਿਸ ’ਚ ਇਕ ਹਮਲਾਵਰ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ।

ਪਿਛਲੀ ਖ਼ਬਰ ਬੈਂਕ ਯੂਨੀਅਨਾਂ ਵਲੋਂ ਤਿੰਨ ਦਿਨਾ ਦੇਸ਼-ਵਿਆਪੀ ਹੜਤਾਲ ਮੁਲਤਵੀ ਅਗਲੀ ਖ਼ਬਰ ਆਧੁਨਿਕ ਤਕਨੀਕੀ ਦੌੜ ’ਚ ਬੁਰੀ ਤਰ੍ਹਾਂ ਪਛੜੀ ਪੰਜਾਬ ਦੀ ਨੌਜਵਾਨੀ ਕੇਂਦਰ ਦੀ ‘ਭਵਿੱਖ ਦੇ ਹੁਨਰ ਪ੍ਰਾਈਮ’ ਯੋਜਨਾ ’ਚ ਸਿਰਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।