28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਜ਼ਰੂਰੀ-ਨਾਇਬ ਸਿੰਘ ਸੈਣੀ ‘ਨਸ਼ਾ-ਮੁਕਤ ਹਰਿਆਣਾ ਨਮੋ ਮੈਰਾਥਨ-2026’ ਰਵਾਨਾ

ਫਰੀਦਾਬਾਦ, 27 ਸਤੰਬਰ (ਪੀ.ਟੀ.ਆਈ.)-ਨੌਜਵਾਨ ਸ਼ਕਤੀ ਨੂੰ ਨਸ਼ਿਆਂ ਦੀ ਜਕੜ ਤੋਂ ਬਚਾਉਣਾ ਤੇ ਉਨ੍ਹਾਂ ਦੀ ਊਰਜਾ ਨੂੰ ਰਾਸ਼ਟਰ-ਨਿਰਮਾਣ ਵੱਲ ਸੇਧਿਤ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪਗਟਾਵਾ ਹਰਿਆਣਾ ਦੇ ਮੁੱਖ ਮੰਤਰੀ ...

ਅਜੀਤ ਡੈਸਕ 28-09-2026

ਫਰੀਦਾਬਾਦ, 27 ਸਤੰਬਰ (ਪੀ.ਟੀ.ਆਈ.)-ਨੌਜਵਾਨ ਸ਼ਕਤੀ ਨੂੰ ਨਸ਼ਿਆਂ ਦੀ ਜਕੜ ਤੋਂ ਬਚਾਉਣਾ ਤੇ ਉਨ੍ਹਾਂ ਦੀ ਊਰਜਾ ਨੂੰ ਰਾਸ਼ਟਰ-ਨਿਰਮਾਣ ਵੱਲ ਸੇਧਿਤ ਕਰਨਾ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪਗਟਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ। ਸੈਣੀ ਨੇ ਇਤਿਹਾਸਕ ਸੂਰਜਕੁੰਡ ਤੋਂ ‘ਨਸ਼ਾ-ਮੁਕਤ ਹਰਿਆਣਾ ਫਰੀਦਾਬਾਦ ਨਮੋ ਮੈਰਾਥਨ-2026’ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੈਰਾਥਨ ਵਿਚ 1.35 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸੈਣੀ ਨੇ ਕਿਹਾ ਕਿ ਅੱਜ ਨਮੋ ਮੈਰਾਥਨ ਰਾਹੀਂ ਫਰੀਦਾਬਾਦ ਦੀ ਧਰਤੀ ਤੋਂ ਨਸ਼ਿਆਂ ਵਿਰੁੱਧ ਇਕ ਜ਼ਬਰਦਸਤ ਆਵਾਜ਼ ਉੱਠੀ ਹੈ। ਉਨ੍ਹਾਂ ਕਿਹਾ ਕਿ ਮੈਰਾਥਨ ’ਚ ਚੁੱਕੇ ਗਏ ਕਦਮ ਸਿਰਫ਼ ਸੜਕਾਂ ’ਤੇ ਦੌੜਨਾ ਨਹੀਂ ਹਨ, ਸਗੋਂ ਇਹ ਨਸ਼ਿਆਂ ਵਿਰੁੱਧ ਹਰਿਆਣਾ ਦੀ ਸਮੂਹਿਕ ਚੇਤਨਾ ਤੇ ਸੰਕਲਪ ਨੂੰ ਅੱਗੇ ਵਧਾ ਰਹੇ ਹਨ। ਪ੍ਰੋਗਰਾਮ ਦੌਰਾਨ, ਸੈਣੀ ਨੇ ਉੱਥੇ ਮੌਜੂਦ ਵੱਡੀ ਗਿਣਤੀ ’ਚ ਭਾਗ ਲੈਣ ਵਾਲਿਆਂ ਨੂੰ ਸਹੁੰ ਵੀ ਚੁਕਾਈ ਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।

ਪਿਛਲੀ ਖ਼ਬਰ 10 ਦਿਨਾਂ ਲਈ ਕਲਾਸਾਂ ਮੁਅੱਤਲ ਮਿਡ-ਟਰਮ ਪ੍ਰੀਖਿਆਵਾਂ ਵੀ ਮੁਲਤਵੀ ਅਗਲੀ ਖ਼ਬਰ ਗਾਜ਼ਾ ਜੰਗ ’ ਚ ਫ਼ਿਲਸਤੀਨੀ ਮੌਤਾਂ ਦੀ ਗਿਣਤੀ 74,000 ਤੋਂ ਪਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।