ਮੁੰਬਈ, 1 ਸਤੰਬਰ (ਪੀ.ਟੀ.ਆਈ.)-ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੂੰ ਖੂਨ ਦੀਆਂ ਜਾਂਚ ਰਿਪੋਰਟਾਂ ਵਿਚ ਗੁਰਦੇ ਦੀ ਇਨਫੈਕਸ਼ਨ ਦਾ ਸੰਕੇਤ ਮਿਲਣ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਹਿਯੋਗੀ ਨੇ ਦੱਸਿਆ ਕਿ ਹਜ਼ਾਰੇ (89) ਨੂੰ ਸੋਮਵਾਰ ਰਾਤ ਅਹਿਮਦਨਗਰ ਜ਼ਿਲ੍ਹੇ ਦੇ ਆਪਣੇ ਜੱਦੀ ਪਿੰਡ ਰਾਲੇਗਣ ਸਿੱਧੀ ਤੋਂ ਦੱਖਣੀ ਮੁੰਬਈ ਦੇ ਬੰਬੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਸ਼ੁਰੂਆਤੀ ਇਲਾਜ ਲਈ ਇਕ ਸਥਾਨਕ ਮੈਡੀਕਲ ਸਹੂਲਤ ਵਿਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸਹਾਇਕ ਦੱਤਾ ਅਵਾਰੀ ਨੇ ਦੱਸਿਆ ਕਿ ਅੰਨਾ ਦੀਆਂ ਖੂਨ ਦੀਆਂ ਰਿਪੋਰਟਾਂ ਮੁਤਾਬਿਕ, ਉਨ੍ਹਾਂ ਨੂੰ ਗੁਰਦੇ ਦੀ ਇਨਫੈਕਸ਼ਨ ਸੀ ਪਰ ਹੁਣ ਉਹ ਠੀਕ ਹੋ ਰਹੇ ਹਨ।
ਅੰਨਾ ਹਜ਼ਾਰੇ ਬਿਮਾਰ ਹਸਪਤਾਲ ਦਾਖ਼ਲ
ਮੁੰਬਈ, 1 ਸਤੰਬਰ (ਪੀ.ਟੀ.ਆਈ.)-ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੂੰ ਖੂਨ ਦੀਆਂ ਜਾਂਚ ਰਿਪੋਰਟਾਂ ਵਿਚ ਗੁਰਦੇ ਦੀ ਇਨਫੈਕਸ਼ਨ ਦਾ ਸੰਕੇਤ ਮਿਲਣ ਤੋਂ ਬਾਅਦ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਸਹਿਯੋਗੀ ਨੇ ਦੱਸਿਆ ਕਿ ਹਜ਼ਾਰੇ ...
ਅਜੀਤ ਡੈਸਕ
02-09-2026