ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਸੜਕ ਆਵਾਜਾਈ ਮੰਤਰਾਲੇ ਨੇ ਭਾਰਤੀ ਤੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਜਾਂ ਰੀਨਿਊ ਕੀਤੇ ਜਾਣ ਵਾਲੇ ਡਰਾਈਵਿੰਗ ਲਾਇਸੈਂਸਾਂ ਲਈ ਵੱਖ-ਵੱਖ ਰੰਗਾਂ ਦੀ ਵਰਤੋਂ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ, ਉਮਰ ਤੇ ਪਤੇ ਦੇ ਸਬੂਤ ਵਜੋਂ ਕਾਰਜਕਾਰੀ ਮੈਜਿਸਟ੍ਰੇਟ ਜਾਂ ਨੋਟਰੀ ਤੋਂ ਤਸਦੀਕ ਕਰਵਾਏ ਹਲਫ਼ਨਾਮੇ ਦੀ ਲਾਜ਼ਮੀ ਸ਼ਰਤ ਖ਼ਤਮ ਕਰਨ ਦੀ ਵੀ ਯੋਜਨਾ ਹੈ। ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ ’ਚ ਸੋਧ ਲਈ ਤਿਆਰ ਕੀਤੇ ਖਰੜੇ ਵਿਚ ਇਹ ਪ੍ਰਸਤਾਵ ਰੱਖੇ ਹਨ। ਮੰਤਰਾਲੇ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਹਰ ਡਰਾਈਵਿੰਗ ਲਾਇਸੈਂਸ ਉੱਤੇ ਲਾਇਸੈਂਸ ਧਾਰਕ ਦਾ ਬਲੱਡ ਗਰੁੱਪ, ਮੋਬਾਈਲ ਨੰਬਰ ਤੇ ਐਮਰਜੈਂਸੀ ਸੰਪਰਕ ਨੰਬਰ ਲਿਖਣਾ ਲਾਜ਼ਮੀ ਹੋਵੇ। ਖਰੜੇ ’ਚ ਕਿਹਾ ਗਿਆ ਹੈ ਕਿ ਲਾਇਸੈਂਸ ਜਾਰੀ ਕਰਨ ਜਾਂ ਰੀਨਿਊ ਕਰਨ ਵਾਲੀ ਅਥਾਰਟੀ ਵੱਲੋਂ ਹਰ ਡਰਾਈਵਿੰਗ ਲਾਇਸੈਂਸ ਲੈਮੀਨੇਟ ਕੀਤੇ ਹੋਏ ਕਾਰਡ ਜਾਂ ਪੀ.ਵੀ.ਸੀ. ਕਾਰਡ ਦੇ ਰੂਪ ’ਚ, ਫਾਰਮ 7 ਅਨੁਸਾਰ ਜਾਰੀ ਕੀਤਾ ਜਾਵੇਗਾ। ਇਸ ਫਾਰਮ ਵਿਚ ਭਾਰਤੀ ਅਤੇ ਵਿਦੇਸ਼ੀ ਨਾਗਰਿਕਾਂ ਦੇ ਲਾਇਸੈਂਸਾਂ ਲਈ ਵੱਖ-ਵੱਖ ਫਾਰਮੈਟ ਹੋਣਗੇ। ਮੰਤਰਾਲੇ ਨੇ ਉਮਰ ਅਤੇ ਪਤੇ ਦੇ ਸਬੂਤ ਵਜੋਂ ਹਲਫ਼ਨਾਮੇ ਅਤੇ ਜੀਵਨ ਬੀਮਾ ਪਾਲਿਸੀਆਂ ਨੂੰ ਵੀ ਸਵੀਕਾਰ ਕਰਨ ਦਾ ਪ੍ਰਸਤਾਵ ਰੱਖਿਆ ਹੈ, ਤਾਂ ਜੋ ਇਨ੍ਹਾਂ ਦਸਤਾਵੇਜ਼ਾਂ ਦੀ ਗ਼ਲਤ ਵਰਤੋਂ ਨੂੰ ਰੋਕਿਆ ਜਾ ਸਕੇ।
ਸਰਕਾਰ ਵਲੋਂ ਡਰਾਈਵਿੰਗ ਲਾਇਸੈਂਸਾਂ ਲਈ ਵੱਖ-ਵੱਖ ਰੰਗਾਂ ਦੀ ਯੋਜਨਾ
ਨਵੀਂ ਦਿੱਲੀ, 23 ਅਕਤੂਬਰ (ਪੀ. ਟੀ. ਆਈ.)-ਸੜਕ ਆਵਾਜਾਈ ਮੰਤਰਾਲੇ ਨੇ ਭਾਰਤੀ ਤੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਜਾਣ ਵਾਲੇ ਜਾਂ ਰੀਨਿਊ ਕੀਤੇ ਜਾਣ ਵਾਲੇ ਡਰਾਈਵਿੰਗ ਲਾਇਸੈਂਸਾਂ ਲਈ ਵੱਖ-ਵੱਖ ...
ਅਜੀਤ ਡੈਸਕ
24-10-2026