ਨਵੀਂ ਦਿੱਲੀ, 24 ਅਕਤੂਬਰ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ 23 ਅਕਤੂਬਰ ਨੂੰ ਜੌਰਡਨ ਦੇ ਕਰਕ ਵਿਚ ਇਕ ਚਰਚ 'ਤੇ ਹੋਏ ਘਿਨਾਉਣੇ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ, ਜਿਸ ਵਿਚ ਕਈ ਨਿਰਦੋਸ਼ ਲੋਕਾਂ ਦੀ ਦੁਖਦਾਈ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਅਸੀਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਇਸ ਕਾਇਰਾਨਾ ਹਮਲੇ ਵਿਚ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਇਸ ਔਖੀ ਘੜੀ ਵਿੱਚ ਭਾਰਤ, ਜੌਰਡਨ ਦੇ ਹਾਸ਼ੇਮਾਈਟ ਰਾਜ ਦੀ ਸਰਕਾਰ ਅਤੇ ਉੱਥੋਂ ਦੇ ਦੋਸਤਾਨਾ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਅਸੀਂ ਅੱਤਵਾਦ ਦੇ ਹਰ ਰੂਪ ਅਤੇ ਪ੍ਰਗਟਾਵੇ ਵਿਰੁੱਧ ਲੜਾਈ ਲਈ ਆਪਣੀ ਦ੍ਰਿੜ ਵਚਨਬੱਧਤਾ ਨੂੰ ਵੀ ਦੁਹਰਾਉਂਦੇ ਹਾਂ। -
ਤਾਜ਼ਾ ਖ਼ਬਰਾਂ
Free
ਭਾਰਤ ਵਲੋਂ ਜੌਰਡਨ ਚ ਇਕ ਚਰਚ 'ਤੇ ਹੋਏ ਘਿਨਾਉਣੇ ਹਮਲੇ ਦੀ ਨਿੰਦਾ
ਨਵੀਂ ਦਿੱਲੀ, 24 ਅਕਤੂਬਰ - ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ 23 ਅਕਤੂਬਰ ਨੂੰ ਜੌਰਡਨ ਦੇ ਕਰਕ ਵਿਚ ਇਕ ਚਰਚ...
ਅਜੀਤ ਡੈਸਕ
24-10-2026