ਇਸਲਾਮਾਬਾਦ, 19 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਨੇ ਬੁੱਧਵਾਰ ਨੂੰ ਅਮਰੀਕਾ ਦੇ ‘ਚਾਰਜ ਡੀ ਅਫੇਅਰਜ਼’ (ਕਾਰਜਕਾਰੀ ਰਾਜਦੂਤ) ਨੈਟਾਲੀ ਬੇਕਰ ਨੂੰ ਤਲਬ ਕੀਤਾ ਅਤੇ ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਵਲੋਂ ਜੰਮੂ-ਕਸ਼ਮੀਰ ਦੇ ਦੌਰੇ ਦੌਰਾਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਬਾਰੇ ਕੀਤੀਆਂ ਟਿੱਪਣੀਆਂ ’ਤੇ ‘ਸਖ਼ਤ ਇਤਰਾਜ਼’ ਪ੍ਰਗਟਾਇਆ ਹੈ। ਸ੍ਰੀਨਗਰ ’ਚ ਗੋਰ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਭਾਰਤ ਦਾ ਇਕ ਅਹਿਮ ਹਿੱਸਾ ਅਤੇ ਬੇਹੱਦ ਖੂਬਸੂਰਤ ਸਥਾਨ ਹੈ। ਸ੍ਰੀਨਗਰ ਦੀ ਮਸ਼ਹੂਰ ਡਲ ਝੀਲ ’ਚ ਸ਼ਿਕਾਰਾ ਸਵਾਰੀ ਕਰਨ ਵਾਲੇ ਗੋਰ ਨੇ ਇਹ ਵੀ ਕਿਹਾ ਕਿ ਅਮਰੀਕਾ ਜੰਮੂ-ਕਸ਼ਮੀਰ ਦੀ ਯਾਤਰਾ ਸੰਬੰਧੀ ਜਾਰੀ ਸਲਾਹਕਾਰੀਆਂ ’ਤੇ ਮੁੜ ਵਿਚਾਰ ਕਰੇਗਾ, ਕਿਉਂਕਿ ਕੇਂਦਰੀ ਸਰਕਾਰ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਨੂੰ ਵਧੇਰੇ ਸੁਰੱਖਿਅਤ ਸਥਾਨ ਬਣਾਉਣ ਲਈ ਕਦਮ ਚੁੱਕੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਦੇ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਸਲਾਮਾਬਾਦ ’ਚ ਅਮਰੀਕਾ ਦੇ ‘ਚਾਰਜ ਡੀ ਅਫੇਅਰਜ਼’ (ਕਾਰਜਕਾਰੀ ਰਾਜਦੂਤ) ਨੂੰ ਤਲਬ ਕੀਤਾ ਅਤੇ ਗੋਰ ਜੋ ਟਰੰਪ ਪ੍ਰਸ਼ਾਸਨ ਵਲੋਂ ਦੱਖਣੀ ਅਤੇ ਮੱਧ ਏਸ਼ੀਆ ਲਈ ਵਿਸ਼ੇਸ਼ ਦੂਤ ਵੀ ਹਨ ਵਲੋਂ ਕੀਤੀਆਂ ਗਈਆਂ ਟਿੱਪਣੀਆਂ ’ਤੇ ‘ਸਖ਼ਤ ਇਤਰਾਜ਼’ ਪ੍ਰਗਟਾਇਆ ਹੈ।
ਗੋਰ ਦੀਆਂ ਟਿੱਪਣੀਆਂ ’ਤੇ ਪਾਕਿ ਵਲੋਂ ਅਮਰੀਕੀ ਚਾਰਜ ਡੀ ਅਫੇਅਰਜ਼ ਤਲਬ
ਇਸਲਾਮਾਬਾਦ, 19 ਅਗਸਤ (ਪੀ.ਟੀ.ਆਈ.)-ਪਾਕਿਸਤਾਨ ਨੇ ਬੁੱਧਵਾਰ ਨੂੰ ਅਮਰੀਕਾ ਦੇ ‘ਚਾਰਜ ਡੀ ਅਫੇਅਰਜ਼’ (ਕਾਰਜਕਾਰੀ ਰਾਜਦੂਤ) ਨੈਟਾਲੀ ਬੇਕਰ ਨੂੰ ਤਲਬ ਕੀਤਾ ਅਤੇ ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਵਲੋਂ ਜੰਮੂ-ਕਸ਼ਮੀਰ ਦੇ ਦੌਰੇ ਦੌਰਾਨ ਇਸ ਕੇਂਦਰ ...
ਅਜੀਤ ਡੈਸਕ
20-08-2026