20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਆਪਣੇ ਜੀਵਨ ਸੰਬੰਧੀ ਲਿਖਣਾ ਸੌਖਾ ਨਹੀਂ ਸੀ- ਸੋਨੀਆ ਗਾਂਧੀ

ਨਿਊਯਾਰਕ, 19 ਅਗਸਤ (ਪੀ.ਟੀ.ਆਈ)-ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਸਵੈ-ਜੀਵਨੀ ਸੰਬੰਧੀ ਕਿਹਾ ਕਿ ਆਪਣੇ ਜੀਵਨ ਸੰਬੰਧੀ ਲਿਖਣਾ ਉਨ੍ਹਾਂ ਲਈ ਸੌਖਾ ਨਹੀਂ ਸੀ ਕਿਉਂਕਿ ਇਸ ਲਈ ਉਨ੍ਹਾਂ ਨੂੰ ਸਾਲਾਂ ਤੋਂ ਆਪਣੇ ਦਿਲ ’ਚ ਰੱਖੇ ...

ਅਜੀਤ ਡੈਸਕ 20-08-2026

ਨਿਊਯਾਰਕ, 19 ਅਗਸਤ (ਪੀ.ਟੀ.ਆਈ)-ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਸਵੈ-ਜੀਵਨੀ ਸੰਬੰਧੀ ਕਿਹਾ ਕਿ ਆਪਣੇ ਜੀਵਨ ਸੰਬੰਧੀ ਲਿਖਣਾ ਉਨ੍ਹਾਂ ਲਈ ਸੌਖਾ ਨਹੀਂ ਸੀ ਕਿਉਂਕਿ ਇਸ ਲਈ ਉਨ੍ਹਾਂ ਨੂੰ ਸਾਲਾਂ ਤੋਂ ਆਪਣੇ ਦਿਲ ’ਚ ਰੱਖੇ ਅਨੁਭਵਾਂ ਅਤੇ ਭਾਵਨਾਵਾਂ ਨੂੰ ਉਜਾਗਰ ਕਰਨਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਜੀਵਨ ’ਚ ਦੁੱਖਾਂ ਦਾ ਪਹਾੜ ਟੁੱਟਣ ਅਤੇ ਆਪਣਿਆਂ ਨੂੰ ਗੁਆਉਣ ਦਾ ਦਰਦ ਹੀ ਉਨ੍ਹਾਂ ਨੂੰ ਸਿਆਸਤ ’ਚ ਲੈ ਕੇ ਆਇਆ। ਸੋਨੀਆ ਗਾਂਧੀ ਦੀ 544 ਸਫ਼ਿਆਂ ਦੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਸਿਰਲੇਖ ਵਾਲੀ ਸਵੈ-ਜੀਵਨੀ ਨਵੰਬਰ ’ਚ ਪ੍ਰਕਾਸ਼ਿਤ ਹੋਵੇਗੀ। ਸੋਨੀਆ ਗਾਂਧੀ ਨੇ ਪ੍ਰਕਾਸ਼ਕ ਅਲਫ੍ਰੇਡ ਏ ਨੌਫ ਵਲੋਂ ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਕਿਹਾ ਕਿ ‘ਦੁੱਖਾਂ ਦਾ ਪਹਾੜ ਟੁੱਟਣ ਅਤੇ ਆਪਣਿਆਂ ਨੂੰ ਗੁਆਉਣ ਦੇ ਦਰਦ ਨੇ ਮੈਨੂੰ ਸਿਆਸਤ ’ਚ ਲਿਆਂਦਾ। ਉਸ ਸਮੇਂ ਤੱਕ ਮੈਂ ਆਪਣੀ ਨਿੱਜਤਾ ਦੀ ਪੂਰੀ ਤਰ੍ਹਾਂ ਰੱਖਿਆ ਕਰਦੀ ਸੀ’। ਉਨ੍ਹਾਂ ਕਿਹਾ ਕਿ ਆਪਣੇ ਜੀਵਨ ਬਾਰੇ ਲਿਖਣਾ ਮੇਰੇ ਲਈ ਸੌਖਾ ਨਹੀਂ ਸੀ। ਇਸ ਦਾ ਮਤਲਬ ਸੀ ਕਿ ਅਜਿਹੀਆਂ ਗੱਲਾਂ ਅਤੇ ਉਨ੍ਹਾਂ ਪਲਾਂ ਤੇ ਅਨੁਭਵਾਂ ਨੂੰ ਸਾਂਝਾ ਕਰਨਾ ਸੀ, ਜਿਨ੍ਹਾਂ ਨੂੰ ਮੈਂ ਹਮੇਸ਼ਾ ਆਪਣੇ ਅੰਦਰ ਹੀ ਰੱਖਿਆ ਸੀ।

ਪਿਛਲੀ ਖ਼ਬਰ ਨੱਢਾ ਨੂੰ ਏਮਜ਼ ਤੋਂ ਮਿਲੀ ਛੁੱਟੀ ਅਗਲੀ ਖ਼ਬਰ ਨਫ਼ਰਤ ਭਰੇ ਭਾਸ਼ਨ ਮਾਮਲੇ ’ਚ ਮਹੂਆ ਮੋਇਤਰਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।