ਨਵੀਂ ਦਿੱਲੀ, 8 ਅਗਸਤ (ਏਜੰਸੀ)-ਹਵਾਬਾਜ਼ੀ ਖੇਤਰ ’ਚ ਸਾਈਬਰ ਸੁਰੱਖਿਆ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦੇ ਹੋਏ ‘ਸੈਂਟਰਲ ਇੰਡਸਟ੍ਰੀਅਲ ਸਕਿਓਰਟੀ ਫੋਰਸ’ (ਸੀ.ਆਈ.ਐਸ.ਐਫ.) (ਏਅਰਪੋਰਟ ਸੈਕਟਰ) ਨੇ ਇੰਡੀਅਨ ਇਸਟੀਚਿਊਟ ਆਫ਼ ਟੈਕਨਾਲੋਜੀ ਰੋਪੜ (ਆਈ.ਆਈ.ਟੀ. ਰੋਪੜ) ਦੇ ਨਾਲ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਇਸ ਦਾ ਮਕਸਦ ਫੋਰਸ ਦੇ ਕਰਮਚਾਰੀਆਂ ਲਈ ਇਕ ਰਿਹਾਇਸ਼ੀ ਸਾਈਬਰ ਸੁਰੱਖਿਆ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨਾ ਹੈ। ਇਹ ਪਹਿਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ ਦੇ ਅਨੁਰੂਪ ਹੈ, ਜਿਨ੍ਹਾਂ ਦਾ ਮਕਸਦ ਇਕ ਸਾਈਬਰ ਸਮਰੱਥ ਸੁਰੱਖਿਆ ਬਲ ਤਿਆਰ ਕਰਨਾ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀ.ਏ.ਪੀ.ਐਫ਼.) ਦੇ ਨਾਲ ਨਾਲ ਰਾਜ ਪੁਲਿਸ ’ਚ ਵੀ ਖਾਸ ਸਾਈਬਰ ਕਮਾਂਡੋ ਸਮਰਥਾਵਾਂ ਵਿਕਸਿਤ ਕਰਨਾ ਹੈ। ਇਸ ਵਿਚਾਲੇ ਡਾਇਰੈਕਟਰ ਜਨਰਲ ਪ੍ਰਵੀਰ ਰੰਜਨ ਦੀ ਅਗਵਾਈ ’ਚ ਸੀ.ਆਈ.ਐਸ.ਐਫ਼. ਨੇ ਅਜਿਹੇ ਕਰਮਚਾਰੀਆਂ ਦਾ ਇਕ ਖਾਸ ਕੇਡਰ ਤਿਆਰ ਕਰਨ ਲਈ ਕਈ ਪਹਿਲਾਂ ਕੀਤੀਆਂ ਹਨ, ਜੋ ਉੱਭਰਦੀਆਂ ਸਾਈਬਰ ਸੁਰੱਖਿਆ ਚੁਣੌਤੀਆਂ ਦਾ ਪਤਾ ਲਗਾਉਣ, ਉਨ੍ਹਾਂ ’ਤੇ ਪ੍ਰਤੀਕਿਰਿਆ ਦੇਣ ਤੇ ਉਨ੍ਹਾਂ ਨੂੰ ਸੰਭਾਲਣ ’ਚ ਸਮਰੱਥ ਹਨ। 6 ਹਫ਼ਤਿਆਂ ਦਾ ਇਹ ਪ੍ਰੋਗਰਾਮ ਬਿਨਾਂ ਕਿਸੇ ਖਰਚ ਦੇ ਕਰਵਾਇਆ ਜਾਵੇਗਾ ਤੇ ਇਹ ਖਾਸ ਸਾਈਬਰ ਸੁਰੱਖਿਆ ਸਮਰਥਾਵਾਂ ਨੂੰ ਮਜ਼ਬੂਤ ਕਰਨ ਲਈ ਆਈ.ਆਈ.ਟੀ. ਰੋਪੜ ਸਕੇਲ ਫਾਊਂਡੇਸ਼ਨ ਤੇ ਸੀ.ਆਈ.ਐਸ.ਐਫ. ਵਿਚਾਲੇ ਇਕ ਵਿਵਸਥਿਤ ਸੰਸਥਾਗਤ ਸਾਂਝੇਦਾਰੀ ਦੀ ਸ਼ੁਰੂਆਤ ਹੈ। ਇਸ ਸਮਝੌਤੇ ’ਤੇ ਆਈ.ਆਈ.ਟੀ. ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਤੇ ਸੀ.ਆਈ.ਐਸ.ਐਫ. ਨਵੀਂ ਦਿੱਲੀ ਦੇ ਏਅਰਪੋਰਟ ਸੈਕਟਰ-1 ਦੇ ਆਈ.ਜੀ. ਸੇਂਥਿਲ ਅਵੁਦਾਈ ਕ੍ਰਿਸ਼ਨਾ ਰਾਜ ਐਸ ਨੇ ਦਸਤਖ਼ਤ ਕੀਤੇ। ਇਸ ਮੌਕੇ ਆਈ.ਆਈ.ਟੀ. ਰੋਪੜ ਦੇ ਸੀਨੀਅਰ ਅਧਿਕਾਰੀ ਡਾ. ਸਾਰੰਗ ਗੁਮਫੇਕਰ ਕੋਆਰਡੀਨੇਟਰ ਅਤੇ ਡਾਇਰੈਕਟਰ ਸਕੇਲ ਫਾਊਂਡੇਸ਼ਨ, ਡਾ. ਸ਼ਸ਼ੀ ਸ਼ੇਖਰ ਝਾਅ ਡੀਨ ਅਤੇ ਮੁਖੀ ਸੈਂਟਰ ਫਾਰ ਡਰੋਨ ਐਂਡ ਆਟੋਨੋਮਸ ਸਿਸਟਮ ਅਤੇ ਵਿਸ਼ੇਸ਼ ਫੈਕਲਟੀ ਮੈਂਬਰ ਤੇ ਸੀ.ਆਈ.ਐਸ.ਐਫ. ਅਧਿਕਾਰੀ ਜਿਨ੍ਹਾਂ ਵਿਚ ਏ.ਐਸ.ਜੀ. ਚੰਡੀਗੜ੍ਹ (ਕਾਸੋ) ਸੰਤੋਸ਼ ਕੁਮਾਰ ਸੁਮਨ ਸ਼ਾਮਿਲ ਹਨ, ਮੌਜੂਦ ਸਨ।
ਸੀ.ਆਈ.ਐਸ.ਐਫ਼. ਵਲੋਂ ਸਾਈਬਰ ਸੁਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਆਈ.ਆਈ.ਟੀ. ਰੋਪੜ ਨਾਲ ਸਮਝੌਤਾ
ਨਵੀਂ ਦਿੱਲੀ, 8 ਅਗਸਤ (ਏਜੰਸੀ)-ਹਵਾਬਾਜ਼ੀ ਖੇਤਰ ’ਚ ਸਾਈਬਰ ਸੁਰੱਖਿਆ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦੇ ਹੋਏ ‘ਸੈਂਟਰਲ ਇੰਡਸਟ੍ਰੀਅਲ ਸਕਿਓਰਟੀ ਫੋਰਸ’ (ਸੀ.ਆਈ.ਐਸ.ਐਫ.) (ਏਅਰਪੋਰਟ ਸੈਕਟਰ) ਨੇ ਇੰਡੀਅਨ ਇਸਟੀਚਿਊਟ ਆਫ਼ ਟੈਕਨਾਲੋਜੀ ਰੋਪੜ (ਆਈ.ਆਈ.ਟੀ. ਰੋਪੜ...
ਅਜੀਤ ਡੈਸਕ
09-08-2026