09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੁਰੂ ਤੇਗ ਬਹਾਦਰ ਜੀ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਚਾਨਣ-ਮੁਨਾਰੇ ਹਨ- ਰਾਜਪਾਲ ਮਹਾਰਾਸ਼ਟਰ

ਠਾਣੇ, 8 ਅਗਸਤ (ਪੀ.ਟੀ.ਆਈ.)- ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਸਨਿਚਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਆਪਸੀ ਸਦਭਾਵਨਾ ਦੀ ਜਿਉਂਦੀ-ਜਾਗਦੀ ਮਿਸਾਲ ਕਰਾਰ ਦਿੰਦਿਆਂ ਮੰਗ ਕੀਤੀ ਕਿ ਰਾਜ ਦੀਆਂ 65 ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ ’ਚੋਂ ...

ਅਜੀਤ ਡੈਸਕ 09-08-2026

ਠਾਣੇ, 8 ਅਗਸਤ (ਪੀ.ਟੀ.ਆਈ.)- ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ ਨੇ ਸਨਿਚਰਵਾਰ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਆਪਸੀ ਸਦਭਾਵਨਾ ਦੀ ਜਿਉਂਦੀ-ਜਾਗਦੀ ਮਿਸਾਲ ਕਰਾਰ ਦਿੰਦਿਆਂ ਮੰਗ ਕੀਤੀ ਕਿ ਰਾਜ ਦੀਆਂ 65 ਜਨਤਕ ਅਤੇ ਨਿੱਜੀ ਯੂਨੀਵਰਸਿਟੀਆਂ ’ਚੋਂ ਘੱਟੋ-ਘੱਟ ਇਕ ਵਿਚ ‘ਸ੍ਰੀ ਗੁਰੂ ਤੇਗ ਬਹਾਦਰ’ ਦੇ ਨਾਂਅ ’ਤੇ ਇੱਕ ਵਿਸ਼ੇਸ਼ ਚੇਅਰ ਸਥਾਪਿਤ ਕੀਤੀ ਜਾਵੇ। ਰਾਜਪਾਲ ਨੇ ਨਵੀਂ ਮੁੰਬਈ ਦੇ ਸੀ.ਬੀ.ਡੀ. ਬੇਲਾਪੁਰ ਸਥਿਤ ਪੰਜਾਬ ਹੈਰੀਟੇਜ ਭਵਨ ਵਿਖੇ ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ’ ਵਿਸ਼ੇ ’ਤੇ ਇਕ ਦਿਨਾ ਰਾਸ਼ਟਰੀ ਸੈਮੀਨਾਰ ਦਾ ਉਦਘਾਟਨ ਕੀਤਾ। ਇਹ ਸਮਾਗਮ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਕਰਵਾਇਆ ਗਿਆ ਸੀ ਅਤੇ ਇਸ ਦਾ ਆਯੋਜਨ ਕੇਂਦਰੀ ਸੱਭਿਆਚਾਰ ਮੰਤਰਾਲੇ, ਸਾਹਿਤ ਅਕਾਦਮੀ (ਨਵੀਂ ਦਿੱਲੀ) ਅਤੇ ਪੰਜਾਬੀ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ (ਨਵੀਂ ਮੁੰਬਈ) ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਸੀ। ਪ੍ਰਸਤਾਵਿਤ ਅਕਾਦਮਿਕ ਚੇਅਰ ਦੇ ਸੰਭਾਵੀ ਪ੍ਰਭਾਵ ਨੂੰ ਉਜਾਗਰ ਕਰਦਿਆਂ ਰਾਜਪਾਲ ਵਰਮਾ ਨੇ ਕਿਹਾ ਕਿ ਇਹ ਅੰਤਰ-ਧਰਮ ਸੰਵਾਦ, ਅਕਾਦਮਿਕ ਖੋਜ, ਅਧਿਆਪਨ ਅਤੇ ਗੁਰੂ ਸਾਹਿਬ ਦੇ ‘ਜ਼ਮੀਰ ਦੀ ਆਜ਼ਾਦੀ’ ਦੇ ਸੰਦੇਸ਼ ਦੇ ਪ੍ਰਸਾਰ ਲਈ ਇਕ ਸਥਾਈ ਕੇਂਦਰ ਵਜੋਂ ਕੰਮ ਕਰੇਗੀ। ਮਹਾਰਾਸ਼ਟਰ ਅਤੇ ਪੰਜਾਬ ਨੂੰ ਜੋੜਨ ਵਾਲੇ ਸਦੀਆਂ ਪੁਰਾਣੇ ਅਧਿਆਤਮਿਕ ਸੰਬੰਧਾਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਾਰਾਸ਼ਟਰ ਗਿਆਨੇਸ਼ਵਰ, ਤੁਕਾਰਾਮ ਅਤੇ ਏਕਨਾਥ ਵਰਗੇ ਸੰਤਾਂ ਦੀ ਪਵਿੱਤਰ ਧਰਤੀ ਹੈ। ਉਨ੍ਹਾਂ ਨੇ ਭਗਤੀ ਦਾ ਸੰਦੇਸ਼ ਫੈਲਾਉਣ ਲਈ ਸੰਤ ਨਾਮਦੇਵ ਜੀ ਵਲੋਂ ਪੰਜਾਬ ਦੀ ਕੀਤੀ ਯਾਤਰਾ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੀਆਂ ਪਵਿੱਤਰ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਣ-ਸਤਿਕਾਰ ਨਾਲ ਸ਼ਾਮਿਲ ਕੀਤਾ ਗਿਆ ਹੈ।

ਪਿਛਲੀ ਖ਼ਬਰ ਸੀ.ਆਈ.ਐਸ.ਐਫ਼. ਵਲੋਂ ਸਾਈਬਰ ਸੁਰੱਖਿਆ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਆਈ.ਆਈ.ਟੀ. ਰੋਪੜ ਨਾਲ ਸਮਝੌਤਾ ਅਗਲੀ ਖ਼ਬਰ ਮੋਦੀ ਸਰਕਾਰ ਦੇ ਹਰ ਫ਼ੈਸਲੇ ’ਚ ਟਰੰਪ ਦਾ ਦਖ਼ਲ ਨਜ਼ਰ ਆਉਂਦਾ ਹੈ- ਕੇਜਰੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।